Corona Virus
12 ਮਾਰਚ ਨੂੰ ਕਨੈਡਾ ਤੋਂ ਭਾਰਤ ਆਈ ਮਹਿਲਾ ਬੱਚਿਆਂ ਸਮੇਤ ਲਾਪਤਾ

ਅੰਮ੍ਰਿਤਸਰ,05 ਅਪ੍ਰੈਲ: ਇੱਕ ਪਾਸੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਕਹਿਰ ਮਚਾ ਰੱਖਿਆ ਹੈ, ਦੂਜੇ ਪਾਸੇ ਅੰਮ੍ਰਿਤਸਰ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ ਹੈ ਕਿਕਨੇਡਾ ਤੋਂ ਇੱਕ ਮਹਿਲਾ ਆਪਣੇ ਬੱਚਿਆਂ ਸਮੇਤ ਲਾਪਤਾ ਹੈ।ਦਰਅਸਲ ਜੰਡਿਆਲਾ ਗੁਰੂ ਦੀ ਕਮਲਜੀਤ ਨਾਂ ਦੀ ਮਹਿਲਾ 12 ਮਾਰਚ ਨੂੰ ਆਪਣੇ ਪਤੀ ਨੂੰ ਦੱਸੇਬਿਨ੍ਹਾ ਬੱਚਿਆਂ ਨੂੰ ਲੈ ਕੇ ਭਾਰਤ ਆਈ ਸੀ। ਜਾਣਕਾਰੀ ਮੁਤਾਬਿਕ ਮਹਿਲਾ 12 ਮਾਰਚ ਨੂੰ ਦਿੱਲੀ ਏਅਰਪੋਰਟ ‘ਤੇ ਤਾਂ ਉਤਰੀ ਸੀ, ਪਰ ਪੰਜਾਬ ਆਪਣੇ ਘਰ ਨਹੀਂਪਹੁੰਚੀ। ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਕਮਲਜੀਤ ਦੇ ਸਹੁਰੇ ਪਰਿਵਾਰ ਵਿੱਚ ਦੁਖ ਦੀ ਲਹਿਰ ਹੈ। ਅੰਮ੍ਰਿਤਸਰ ਪੁਲਿਸ ਵੱਲੋਂ ਮਹਿਲਾਂ ਦੀ ਭਾਲ ਕੀਤੀਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਮਲਜੀਤ ਦੀਆਂ ਫੋਨ ਕਾਲ ਟ੍ਰੇਸ ਕੀਤੀਆਂ ਜਾ ਰਹੀਆਂ ਨੇ, ਜਲਦੀ ਹੀ ਉਸਦਾ ਪਤਾ ਲਗਾ ਲਿਆਜਾਵੇਗਾ।