Corona Virus
ਕੋਵਿਡ ਯੋਧੇ- ਵਿਧਾਇਕ ਅੰਗਦ ਸਿੰਘ ਵੱਲੋਂ ਕੱਚੇ ਸਫ਼ਾਈ ਸੇਵਕਾਂ ਦੀ ਹੌਂਸਲਾ ਅਫ਼ਜ਼ਾਈ
ਨਵਾਂ ਸ਼ਹਿਰ, 3 ਮਈ : ਵਿਧਾਇਕ ਅੰਗਦ ਸਿੰਘ ਵੱਲੋਂ ਕੋਵਿਡ-19 ਦੌਰਾਨ ਮੋਹਰਲੀਆਂ ਸਫ਼ਾਂ ’ਚ ਕੰਮ ਕਰਨ ਵਾਲੇ ਕਰਮਚਾਰੀਆਂ ਦਾ ‘ਕੋਵਿਡ ਯੋਧਿਆਂ’ ਵਜੋਂ ਸਨਮਾਨ ਕਰਨ ਦੀ ਕੀਤੀ ਪਹਿਲ ਕਦਮੀ ’ਚ ਅੱਜ ਨਗਰ ਕੌਂਸਲ ਨਵਾਂਸ਼ਹਿਰ ਦੇ 100 ਕੱਚੇ ਸਫ਼ਾਈ ਕਰਮਚਾਰੀਆਂ ਨੂੰ ਤਾੜੀਆਂ ਦੀ ਗੂੰਜ ’ਚ ਪ੍ਰਸ਼ੰਸਾ ਪੱਤਰ ਅਤੇ ਐਨ ਆਰ ਆਈ ਜੁਝਾਰਸਿੰਘ (ਪੁਨੂੰ ਮਜਾਰਾ) ਨਿਊਜ਼ੀਲੈਂਡ ਵੱਲੋਂ ਇੱਕ-ਇੱਕ ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਐਮ ਐਲ ਏ ਅੰਗਦ ਸਿੰਘ ਨੇ ਅੱਜ ਬਾਰਾਂਦਰੀ ਗਾਰਡਨ ਨਵਾਂ ਸ਼ਹਿਰ ਵਿਖੇ ਇਨ੍ਹਾਂ ਕੋਵਿਡ ਯੋਧਿਆਂ ਦੇ ਸਨਮਾਨ ’ਚ ਰੱਖੇ ਸਮਾਗਮ ਮੌਕੇ ਆਖਿਆ ਕਿ ਅੱਜ ਜਦੋਂਹਰ ਕੋਈ ਕੋਰੋਨਾ ਤੋਂ ਦਹਿਸ਼ਤਜ਼ਦਾ ਹੋ ਕੇ ਘਰ ਬੈਠਣ ਨੂੰ ਮਜਬੂਰ ਹੈ, ਉਸ ਮੌਕੇ ਅਗਲੀ ਕਤਾਰ ’ਚ ਹੋ ਕੇ ਕੰਮ ਕਰਨ ਵਾਲੀਆਂ ਸ੍ਰੇਣੀਆਂ ’ਚ ਸਫ਼ਾਈ ਸੇਵਕਾਂ ਦੀਬੜੀ ਅਹਿਮ ਭੂਮਿਕਾ ਹੈ। ਉਨ੍ਹਾਂ ਦੱਸਿਆ ਕਿ ਇਹ ਸਫ਼ਾਈ ਸੇਵਕ ਰੋਜ਼ਾਨਾ ਲੋਕਾਂ ਦੇ ਘਰਾਂ ’ਚੋਂ ਕੂੜਾ ਇਕੱਠਾ ਕਰਨ ਦੀ ਜ਼ਿੰਮੇਵਾਰੀ ਬੜੀ ਮਿਹਨਤ ਨਾਲ ਨਿਭਾਅਰਹੇ ਹਨ।
ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਨਗਰ ਕੌਂਸਲ ਪ੍ਰਧਾਨ ਰਜਿੰਦਰ ਚੋਪੜਾ ਤੇ ਲਲਿਤ ਮੋਹਨ ਪਾਠਕ ਤੇ ਸਾਬਕਾ ਕੌਂਸਲਰ ਵੀ ਮੌਜੂਦ ਸਨ। ਇਨ੍ਹਾਂ ਸਾਰਿਆਂ ਵੱਲੋਂਸਫ਼ਾਈ ਸੇਵਕਾਂ ’ਤੇ ਫੁੱਲ ਸੁੱਟ ਕੇ ਅਤੇ ਉਨ੍ਹਾਂ ਲਈ ਤਾੜੀਆਂ ਮਾਰ ਕੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਉਸ ਤੋਂ ਬਾਅਦ ਇਕੱਲੇ-ਇਕੱਲੇ ਸਫ਼ਾਈ ਸੇਵਕ ਨੂੰ ਵਿਧਾਇਕ ਅੰਗਦ ਸਿੰਘ ਵੱਲੋਂ ਪ੍ਰਸ਼ੰਸਾ ਪੱਤਰ ਅਤੇ ਇੱਕ-ਇੱਕ ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ।