Connect with us

Punjab

ਜੇਲ੍ਹ ‘ਚ ਕੈਦੀਆਂ ਨੂੰ ਮੋਬਾਇਲ ਕੀਤੇ ਜਾਂਦੇ ਸੀ ਸਪਲਾਈ

Published

on

ਨਾਭਾ, 12 ਮਾਰਚ (ਭੁਪਿੰਦਰ ਸਿੰਘ) : ਮੈਕਸੀਮਮ ਸਕਿਉਰਿਟੀ ਨਾਭਾ ਦੀ ਜੇਲ੍ਹ ਅਕਸਰ ਹੀ ਚਰਚਾ ‘ਚ ਰਹਿੰਦੀ ਹੈ। ਅਜਿਹਾ ਹੀ ਪਿਛਲੇ ਦਿਨੀ ਜੇਲ ਵਾਰਡਨ ਵਰਿੰਦਰ ਕੁਮਾਰ ਅਤੇ ਜੇਲ੍ਹ ਵਾਰਡਨ ਤਰਨਦੀਪ ਨੂੰ ਜੇਲ ਅੰਦਰ ਕੈਦੀਆ ਨੂੰ 2 ਮੋਬਾਇਲ ਸਪਲਾਈ ਕਰਨ ਦੇ ਅਰੋਪ ਵਿਚ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਨੂੰ ਨਾਭਾ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਨੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ। ਜਿਸ ਤੋਂ ਬਾਅਦ ਖ਼ੁਲਾਸਾ ਹੋਇਆ ਹੈ ਕਿ ਗੈਂਗਸਟਰ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਤੇ ਉਸ ਦਾ ਸਾਥੀ ਗੈਂਗਸਟਰ ਪਰਵਿੰਦਰ ਟਾਈਗਰ ਨੂੰ ਆਰੋਪੀ ਜੇਲ੍ਹ ਵਾਰਡਨਾਂ ਨੇ ਦੋਵੇਂ ਗੈਂਗਸਟਰਾਂ ਨੂੰ ਮੋਬਾਇਲ ਸਪਲਾਈ ਕੀਤੇ ਸਨ। ਇਸ ਮੌਕੇ ਨਾਭਾ ਦੇ ਡੀ.ਐੱਸ.ਪੀ ਵਰਿੰਦਰਜੀਤ ਸਿੰਘ ਥਿੰਦ ਨੇ ਕਿਹਾ ਪੁਲਿਸ ਹੁਣ ਇਸ ਦੀ ਹੋਰ ਵੀ ਬਰੀਕੀ ਨਾਲ ਜਾਂਚ ਕਰ ਰਹੀ ਹੈ ‘ਤੇ ਇਸ ਦੇ ਪਿੱਛੇ ਹੋਰ ਕਿਹੜੇ-ਕਿਹੜੇ ਹੱਥ ਨੇ ਪੁਲਿਸ ਇਹ ਵੀ ਪਤਾ ਲਗਾਉਣ ਵਿੱਚ ਜੁੱਟ ਗਈ ਹੈ।