Connect with us

National

ਆਖਰਕਾਰ ਮੋਦੀ ਨੇ ਮਾਰੀ ਹੈਟ੍ਰਿਕ, NDA ਗਠਜੋੜ ਦੇ ਸਿਰ ‘ਤੇ ਚੁੱਕੀ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ

Published

on

ਦੇਸ਼ ‘ਚ ਇੱਕ ਵਾਰ ਫਿਰ ਨਰਿੰਦਰ ਮੋਦੀ ਦੀ ਅਗਵਾਈ ‘ਚ ਨਵੀਂ ਸਰਕਾਰ ਬਣ ਗਈ ਹੈ। ਇਸ ਦੇ ਮੱਦੇਨਜ਼ਰ ਅੱਜ ਆਯੋਜਿਤ ਸਮਾਗਮ ਵਿੱਚ ਸਹੁੰ ਚੁੱਕ ਕੇ ਮੋਦੀ ਦੇਸ਼ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਗਏ ਹਨ।

9 ਜੂਨ ਨੂੰ ਸਹੁੰ ਚੁੱਕ ਕੇ ਨਰਿੰਦਰ ਮੋਦੀ ਭਾਰਤ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਗਏ ਹਨ। ਉਨ੍ਹਾਂ ਦੇ ਨਾਲ 71 ਹੋਰ ਮੈਂਬਰਾਂ ਵਾਲੀ ਨਵੀਂ ਮੰਤਰੀ ਮੰਡਲ ਨੇ ਸਹੁੰ ਚੁੱਕੀ। ਮੋਦੀ 3.0 ਦੇ ਮੰਤਰੀ ਮੰਡਲ ਵਿੱਚ 30 ਕੈਬਨਿਟ ਮੰਤਰੀ, 5 ਰਾਜ ਮੰਤਰੀ ਆਜ਼ਾਦ ਅਤੇ 36 ਰਾਜ ਮੰਤਰੀ ਸ਼ਾਮਲ ਹਨ।

30 ਕੈਬਨਿਟ ਮੰਤਰੀ-

1. ਰਾਜ ਨਾਥ ਸਿੰਘ
2. ਅਮਿਤ ਸ਼ਾਹ
3. ਨਿਤਿਨ ਜੈਰਾਮ ਗਡਕਰੀ
4. ਜਗਤ ਪ੍ਰਕਾਸ਼ ਨੱਡਾ
5. ਸ਼ਿਵਰਾਜ ਸਿੰਘ ਚੌਹਾਨ
6. ਨਿਰਮਲਾ ਸੀਤਾਰਮਨ
7. ਸੁਬਰਾਮਣੀਅਮ ਜੈਸ਼ੰਕਰ
8. ਮਨੋਹਰ ਲਾਲ ਖੱਟਰ
9. ਐਚਡੀ ਕੁਮਾਰਸਵਾਮੀ
10. ਪੀਯੂਸ਼ ਗੋਇਲ
11. ਧਰਮਿੰਦਰ ਪ੍ਰਧਾਨ
12. ਜੀਤਨ ਰਾਮ ਮਾਂਝੀ
13. ਰਾਜੀਵ ਰੰਜਨ ਸਿੰਘ ਉਰਫ ਲਲਨ ਸਿੰਘ
14. ਸਰਬਾਨੰਦ ਸੋਨੋਵਾਲ
15. ਡਾ. ਵਰਿੰਦਰ ਕੁਮਾਰ
16. ਕਿੰਜਰਾਪੂ ਰਾਮਮੋਹਨ ਨਾਇਡੂ
17. ਪ੍ਰਹਿਲਾਦ ਜੋਸ਼ੀ
18. ਜੁਆਲ ਓਰਮ
19. ਗਿਰੀਰਾਜ ਸਿੰਘ
20. ਅਸ਼ਵਿਨੀ ਵੈਸ਼ਨਵ
21. ਜੋਤੀਰਾਦਿਤਿਆ ਐੱਮ. ਸਿੰਧੀਆ
22. ਭੂਪੇਂਦਰ ਯਾਦਵ
23. ਗਜੇਂਦਰ ਸਿੰਘ ਸ਼ੇਖਾਵਤ
24. ਅੰਨਪੂਰਨਾ ਦੇਵੀ
25. ਕਿਰਨ ਰਿਜਿਜੂ
26. ਹਰਦੀਪ ਸਿੰਘ ਪੁਰੀ
27. ਡਾ: ਮਨਸੁਖ ਮਾਂਡਵੀਆ
28. ਜੀ ਕਿਸ਼ਨ ਰੈਡੀ
29. ਚਿਰਾਗ ਪਾਸਵਾਨ
30. ਸੀਆਰ ਪਾਟਿਲ

ਸੁਤੰਤਰ ਚਾਰਜ ਵਾਲੇ ਰਾਜ ਮੰਤਰੀਆਂ ਦੀ ਸੂਚੀ

31. ਰਾਓ ਇੰਦਰਜੀਤ ਸਿੰਘ
32. ਡਾ: ਜਤਿੰਦਰ ਸਿੰਘ
33. ਅਰਜੁਨ ਰਾਮ ਮੇਘਵਾਲ
34. ਜਾਧਵ ਪ੍ਰਤਾਪਰਾਓ ਗਣਪਤਰਾਓ
35. ਜਯੰਤ ਚੌਧਰੀ

ਰਾਜ ਮੰਤਰੀਆਂ ਦੀ ਸੂਚੀ

36. ਜਿਤਿਨ ਪ੍ਰਸਾਦਾ
37. ਸ਼੍ਰੀਪਦ ਯੇਸੋ ਨਾਇਕ
38. ਪੰਕਜ ਚੌਧਰੀ
39. ਕ੍ਰਿਸ਼ਨ ਪਾਲ
40. ਰਾਮਦਾਸ ਅਠਾਵਲੇ
41. ਰਾਮ ਨਾਥ ਠਾਕੁਰ
42. ਨਿਤਿਆਨੰਦ ਰਾਏ
43. ਅਨੁਪ੍ਰਿਆ ਪਟੇਲ
44. ਵੀ. ਸੋਮੰਨਾ
45. ਡਾ: ਚੰਦਰ ਸੇਖਰ ਪੇਮਾਸਾਨੀ
46. ਪ੍ਰੋ: ਐੱਸ ਪੀ ਸਿੰਘ ਬਘੇਲ
47. ਸੋਭਾ ਕਰੰਦਲਾਜੇ
48. ਕੀਰਤੀਵਰਧਨ ਸਿੰਘ
49. ਬੀ ਐਲ ਵਰਮਾ
50. ਸ਼ਾਂਤਨੂ ਠਾਕੁਰ
51. ਸੁਰੇਸ਼ ਗੋਪੀ
52. ਡਾ. ਐਲ. ਮੁਰੂਗਨ
53. ਅਜੈ ਤਮਟਾ
54. ਬੰਦੀ ਸੰਜੇ ਕੁਮਾਰ
55. ਕਮਲੇਸ਼ ਪਾਸਵਾਨ
56. ਭਗੀਰਥ ਚੌਧਰੀ
57. ਸਤੀਸ਼ ਚੰਦਰ ਦੂਬੇ
58. ਸੰਜੇ ਸੇਠ
59. ਰਵਨੀਤ ਸਿੰਘ
60. ਦੁਰਗਾਦਾਸ ਉਕੀ
61. ਰਕਸ਼ਾ ਨਿਖਿਲ ਖੜਸੇ
62. ਸੁਕਾਂਤਾ ਮਜੂਮਦਾਰ
62. ਸਾਵਿਤਰੀ ਠਾਕੁਰ
64. ਤੋਖਾਨ ਸਾਹੂ
65. ਰਾਜ ਭੂਸ਼ਣ ਚੌਧਰੀ
66. ਭੂਪਤੀ ਰਾਜੂ ਸ਼੍ਰੀਨਿਵਾਸ ਵਰਮਾ
67. ਹਰਸ਼ ਮਲਹੋਤਰਾ
68. ਨਿਮੁਬੇਨ ਜਯੰਤੀਭਾਈ ਬੰਭਾਨੀਆ
69. ਮੁਰਲੀਧਰ ਮੋਹੋਲ
70. ਜਾਰਜ ਕੁਰੀਅਨ
71.ਪਬਿਤ੍ਰ ਮਾਰਗਰਿਤਾ

ਨਹੀਂ ਨਜ਼ਰ ਆਏ ਅਨੁਰਾਗ ਠਾਕੁਰ ਤੇ ਸਮ੍ਰਿਤੀ ਈਰਾਨੀ-
ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਹਲਕੇ ਤੋਂ ਇਕ ਵਾਰ ਫਿਰ ਤੋਂ ਜਿੱਤਣ ਵਾਲੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਉਨ੍ਹਾਂ ਨੇਤਾਵਾਂ ਵਿਚ ਨਜ਼ਰ ਨਹੀਂ ਆਏ, ਜਿਨ੍ਹਾਂ ਨੂੰ ਮੋਦੀ ਨੇ ਚਾਹ ਲਈ ਬੁਲਾਇਆ ਸੀ। ਅਮੇਠੀ ਤੋਂ ਵੱਡੀ ਹਾਰ ਦਾ ਸਾਹਮਣਾ ਕਰਨ ਵਾਲੀ ਸਾਬਕਾ ਮੰਤਰੀ ਸਮ੍ਰਿਤੀ ਇਰਾਨੀ ਅਤੇ ਚੋਣ ਜਿੱਤਣ ਵਾਲੇ ਪੁਰਸ਼ੋਤਮ ਰੁਪਾਲਾ ਨੂੰ ਵੀ ਨਵੀਂ ਸਰਕਾਰ ਵਿੱਚ ਥਾਂ ਮਿਲਣ ਦੀ ਸੰਭਾਵਨਾ ਨਹੀਂ ਹੈ। ਇਸ ਤੋਂ ਇਲਾਵਾ ਸ਼ਸ਼ੀ ਥਰੂਰ ਤੋਂ ਕਰੀਬੀ ਮੁਕਾਬਲੇ ਵਿੱਚ ਹਾਰਨ ਵਾਲੇ ਰਾਜੀਵ ਚੰਦਰਸ਼ੇਖਰ ਨੂੰ ਵੀ ਨਵੀਂ ਸਰਕਾਰ ਤੋਂ ਦੂਰ ਰੱਖਿਆ ਜਾ ਸਕਦਾ ਹੈ।

ਮੋਦੀ ਵੱਲੋਂ ਪ੍ਰਧਾਨ ਮੰਤਰੀ ਨਿਵਾਸ ‘ਤੇ ਇਹ ਵੱਡੇ ਚਿਹਰੇ ਸੱਦੇ ਚਾਹ ‘ਤੇ-
ਦੱਸਣਯੋਗ ਹੈ ਕਿ ਮੋਦੀ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਐਤਵਾਰ (ਅੱਜ) ਸਵੇਰੇ ਪ੍ਰਧਾਨ ਮੰਤਰੀ ਨਿਵਾਸ ‘ਤੇ ਚਾਹ ਲਈ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਰੌਚਕ ਤੇ ਦਿਲਚਸਪ ਗੱਲ ਇਹ ਦੇਖਣ ਨੂੰ ਮਿਲੀ ਕਿ ਇਸ ਦੌਰਾਨ ਪੰਜਾਬ ਦੇ ਲੁਧਿਆਣਾ ਤੋਂ ਲੋਕ ਸਭਾ ਚੋਣ ਹਾਰੇ ਤੇ ਭਾਜਪਾ ਨੇਤਾ ਰਵਨੀਤ ਸਿੰਘ ਬਿੱਟੂ ਵੀ ਦੇਖੇ ਗਏ। ਇਸ ਤੋਂ ਅੰਦਾਜ਼ਾ ਲਾਇਆ ਗਿਆ ਕਿ ਰਵਨੀਤ ਬਿੱਟੂ ਵੀ ਕੇਂਦਰੀ ਮੰਤਰੀ ਪ੍ਰੀਸ਼ਦ ਦੇ ਨਵੇਂ ਚਿਹਰਿਆਂ ਵਿੱਚ ਸ਼ਾਮਲ ਹੋ ਸਕਦੇ ਹਨ, ਜੋ ਐਤਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ-ਨਿਯੁਕਤ ਨਰਿੰਦਰ ਮੋਦੀ ਦੇ ਨਾਲ ਸਹੁੰ ਚੁੱਕਣਗੇ।ਇਸ ਤੋਂ ਇਲਾਵਾ ਹੋਰ ਵੀ ਕਾਫੀ ਵੱਡੇ ਚਿਹਰੇ ਦੇਖੇ ਗਏ ਸਨ।

(ਸਟੋਰੀ- ਇਕਬਾਲ ਕੌਰ, ਵਰਲਡ ਪੰਜਾਬੀ)