Connect with us

India

ਮੋਦੀ ਵੀ ਵਰਤ ਰਿਹਾ ਹੈ ਕੋਰੋਨਾ ਦੇ ਕਹਿਰ ਤੋਂ ਸਾਵਧਾਨੀਆਂ

Published

on

25 ਮਾਰਚ :ਕੋਰੋਨਾ ਵਾਇਰਸ ਦੇ ਕਹਿਰ ਨੇ ਹਰ ਕਿਸੇ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਇਸੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਕਲਿਆਣ ਮਾਰਗ ਵਿਖੇ ਕੈਬਨਿਟ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਕੈਬਨਿਟ’ ਮੀਟਿੰਗ ਦੌਰਾਨ ਸਮਾਜਿਕ ਦੂਰੀ ਦਾ ਨਜ਼ਾਰਾ ਵੀ ਵੇਖਿਆ ਗਿਆ, ਜਿਸ ਦੀ ਪੀਐਮ ਮੋਦੀ ਕੁਝ ਦਿਨਾਂ ਤੋਂ ਲੋਕਾਂ ਨੂੰ ਵਾਰ ਵਾਰ ਅਪੀਲ ਕਰ ਰਹੇ ਹਨ। ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਣ ਲਈ ਸਾਰੇ ਮੰਤਰੀ ਸਮਾਜਿਕ ਦੂਰੀ ਦੇ ਫਾਰਮੂਲੇ ਨੂੰ ਅਪਣਾਉਂਦੇ ਹੋਏ ਇਕ ਦੂਜੇ ਤੋਂ ਦੂਰ ਬੈਠੇ ਦਿਖਾਈ ਦਿੱਤੇ।

ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਬਾਰੇ ਰਾਸ਼ਟਰ ਨੂੰ ਆਪਣੇ ਦੋਵਾਂ ਸੰਬੋਧਨਾਂ ਚ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਕੋਰੋਨਾ ਵਿਸ਼ਾਣੂ ਦੇ ਮਹਾਂਮਾਰੀ ਨੂੰ ਰੋਕਣ ਅਤੇ ਰੋਕਥਾਮ ਲਈ ਸਮਾਜਿਕ ਦੂਰੀ ਬਣਾਏ ਰੱਖਣ ਦੀ ਲੋੜ ਉੱਤੇ ਜ਼ੋਰ ਦਿੱਤਾ ਅਤੇ ਆਪਣੇ ਆਪ ਨੂੰ ਕਿਸੇ ਵੀ ਲਾਗ ਤੋਂ ਬਚਾਉਣ ਲਈ ਘੱਟੋ ਘੱਟ ਇਕ ਮੀਟਰ ਦੀ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਪ੍ਧਾਨ ਮੰਤਰੀ ਜਿੱਥੇ ਲੋਕਾਂ ਨੂੰ ਕੋਰੋਨਾ ਤੋਂ ਦੂਰ ਰਹਿਣ ਲਈ ਸੁਝਾਅ ਦੇ ਰਹੇ ਹਨ ਉੱਥੇ ਆਪ ਵੀ ਉਨ੍ਹਾਂ ਸੁਝਾਵਾਂ ਉੱਤੇ ਅਮਲ ਕਰ ਰਹੇ ਹਨ।

Continue Reading
Click to comment

Leave a Reply

Your email address will not be published. Required fields are marked *