Corona Virus
ਮੋਦੀ ਹੀ ਕਹਿ ਰਹੇ ਖੇਤਾਂ ‘ਚ ਮੀਟਰ ਲਗਾਉਣ ਲਈ – ਤ੍ਰਿਪਤ ਬਾਜਵਾ

ਚੰਡੀਗੜ੍ਹ, ਬਲਜੀਤ ਮਰਵਾਹਾ, 30 ਮਈ : ਅੱਜ ਤ੍ਰਿਪਤ ਰਾਜੇਂਦਰ ਬਾਜਵਾ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖਮੰਤਰੀ ਉੱਤੇ ਜੋ ਦੋਸ਼ ਲਗਾਏ ਜਾ ਰਹੇ ਹਨ ਕਿ ਉਹ ਖੇਤਾਂ ਦੇ ਵਿੱਚ ਟਿਊਬਵੈਲਾਂ ‘ਤੇ ਮੀਟਰ ਲਗਾਉਣਗੇ, ਇਹ ਫੈਸਲਾ ਕੈਪਟਨ ਅਮਰਿੰਦਰ ਸਿੰਘ ਦਾ ਨਹੀਂ ਹੈ।
ਦਸ ਦਈਏ ਕਿ ਪੇਂਡੂ ਵਿਕਾਸ ਮੰਤਰੀ ਨੇ ਦੱਸਿਆ ਕਿ ਖੇਤਾਂ ਦੇ ਵਿੱਚ ਮੀਟਰ ਲਗਾਉਣ ਲਈ ਉਹਨਾਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਵੱਲੋ ਹੁਕਮ ਜਾਰੀ ਹੋਇਆ ਹੈ। ਜਿਹਨਾਂ ਹੁਕਮਾਂ ਵਿੱਚ ਇਹ ਸਾਫ ਕੀਤਾ ਗਿਆ ਹੈ ਕਿ ਜੇਕਰ ਕੱਲ ਨੂੰ ਪੰਜਾਬ ਨੂੰ ਕਿਸੇ ਕਿਸਮ ਦਾ ਕਰਜ਼ਾ ਕੇਂਦਰ ਸਰਕਾਰ ਤੋਂ ਚਾਹੀਦਾ ਹੈ ਤਾਂ ਉਹ ਇਸੇ ਸ਼ਰਤ ‘ਤੇ ਮਿਲੇਗਾ, ਜਦੋਂ ਪੰਜਾਬ ਦੇ ਖੇਤਾਂ ਵਿੱਚ ਟਿਊਬਵੈਲਾਂ ‘ਤੇ ਮੀਟਰ ਲਗਣਗੇ।
ਇਸਦੇ ਬਾਵਜੂਦ ਤ੍ਰਿਪਤ ਰਾਜੇਂਦਰ ਬਾਜਵਾ ਨੇ ਇਹ ਵੀ ਸਪਸ਼ਟ ਕੀਤਾ ਕਿ ਕਿਸੇ ਵੀ ਹਾਲਤ ਵਿੱਚ ਕਿਸਾਨਾਂ ਦੇ ਖੇਤਾਂ ‘ਚ ਟਿਊਬਵੈਲਾਂ ‘ਤੇ ਮੀਟਰ ਨਹੀਂ ਲਗਣ ਦੇਵਾਗੇ, ਭਾਵੇ ਪੰਜਾਬ ਦਾ ਵਿਕਾਸ ਕਾਰਜ ਹੀ ਕਿਉਂ ਨਾ ਰੁੱਕ ਜਾਣ। ਸੂਬਾ ਸਰਕਾਰ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਦੇਣ ਲਈ ਮਜ਼ਬੂਰ ਨਹੀਂ ਕਰੇਗੀ।