Corona Virus
ਮੋਦੀ ਨੇ ਕਿਹਾ , ਆਉ ਦੀਵੇ ਬਾਲੀਏ !

ਚੰਡੀਗੜ੍ਹ, ਬਲਜੀਤ ਮਰਵਾਹਾ, 3 ਅਪ੍ਰੈਲ : ਅੱਜ ਸਵੇਰੇ 9 ਵਜੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸੰਦੇਸ਼ ਦੀ ਬੜੀਉਡੀਕ ਸੀ। ਇੰਜ ਜਾਪਦਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਰੋਨਾ ਦੀ ਭਿਆਨਕ ਮਹਾਂਮਾਰੀ ਤੋਂ ਉਪਜੇ ਹਾਲਾਤ ਬਾਰੇ ਕੋਈ ਨਵੀਆਂ ਜਾਣਕਾਰੀਆਂ ਦੇਸ਼ਵਾਸੀਆਂ ਨਾਲ ਸਾਂਝੀਆਂ ਕਰਨਗੇ ਤੇ ਭਾਰਤ ਸਰਕਾਰ ਵੱਲੋਂ ਹੁਣ ਤੀਕਰ ਕੀਤੇ ਗਏ, ਸਰਵਪੱਖੀ ਪੁਖਤਾ ਪ੍ਰਬੰਧਾਂ ਅਤੇ ਪੇਸ਼ਬੰਦੀਆਂ ਦਾ ਖੁਲਾਸਾ ਕਰਨਗੇ।ਪਰ ਬੜੀ ਉਦਾਸੀ ਹੋਈ ਜਦੋਂ ਪ੍ਰਧਾਨ ਮੰਤਰੀ ਨੇ ਇੱਕ ਅਵਿਗਿਆਨਿਕ, ਸਿਧਾਂਤਹੀਣ ਅਤੇ ਵਹਿਮ ਭਰਪੂਰ, ਅੰਧਵਿਸ਼ਵਾਸ਼ੀ ਪੈਗਾਮ ਭਾਰਤ ਵਾਸੀਆਂ ਨੂੰ ਦਿੱਤਾ ਕਿ5 ਅਪ੍ਰੈਲ, ਦਿਨ ਐਤਵਾਰ ਨੂੰ ਰਾਤ ਦੇ 9 ਵਜੇ, ਪਹਿਲਾਂ ਘਰ ਦੀਆਂ ਸਾਰੀਆਂ ਬੱਤੀਆਂ ਬੁਝਾ ਕੇ ਹਨੇਰ੍ਹਾ ਕਰ ਲਵੋ ਤੇ ਫੇਰ ਆਪਣੇ ਘਰਾਂ ਦੇ ਅੰਦਰ ਹੀ ਰਹਿ ਕੇ ਕੇਵਲ9 ਮਿੰਟ ਲਈ ਮੋਮਬੱਤੀਆਂ, ਦੀਵੇ ਤੇ ਟਾਰਚ ਜਗਾ ਲਵੋ ਅਤੇ ਇੰਜ ਪ੍ਰਕਾਸ਼ ਵਿੱਚ ਵਿਸ਼ਵਾਸ਼ ਪ੍ਰਗਟ ਕਰਦੇ ਹੋਏ ਪ੍ਰਕਾਸ਼ ਨਾਲ ਇਕਸੁਰਤਾ ਦਾ ਇਜ਼ਹਾਰ ਕਰੋ।ਏਡੇਵੱਡੇ ਪਾਖੰਡ ਦੀ ਮੈਨੂੰ ਭਾਰਤ ਵਰਗੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਕਤੱਈ ਉਮੀਦ ਨਹੀਂ ਸੀ।ਪਿਆਰੇ ਪ੍ਰਧਾਨ ਮੰਤਰੀ , ਨਾ ਤਾਂ ਖੁਦ ਤਮਾਸ਼ਾ ਬਣੋ ਅਤੇ ਨਾ ਹੀ ਮੁਸੀਬਤ ਵਿੱਚ ਫਸੇ ਦੇਸ਼ ਵਾਸੀਆਂ ਨੂੰ ਮੂਰਖ ਬਣਾਓ। ਦੇਸ਼ ਦਾ ਪ੍ਰਧਾਨ ਮੰਤਰੀ ਤਾਂ ਦੇਸ਼ ਵਾਸੀਆਂਲਈ ਚਾਨਣ ਮੁਨਾਰਾ ਹੁੰਦਾ ਹੈ।ਉਸ ਦੀ ਗਿਆਨ ਜੋਤੀ ਤੋਂ ਉਪਜੀ ਸੂਝ, ਸਮੂਹ ਦੇਸ਼ ਵਾਸੀਆਂ ਦਾ ਮਾਰਗ ਦਰਸ਼ਨ ਕਰਦੀ ਹੈ। ਪ੍ਰਧਾਨ ਮੰਤਰੀ ਦਾ ਪੈਗਾਮ ਤਾਂ ਚਿੰਤਤ ਦੇਸ਼ ਵਾਸੀਆਂ ਦੇ ਮਨਾਂ ਅੰਦਰ ਇੱੱਕ ਨਵੀਂ ਉਮੀਦ ਦੀ ਤਰੰਗ ਤੇ ਊਰਜਾ ਪੈਦਾ ਕਰਨ ਵਾਲਾ ਹੋਣਾ ਚਾਹੀਦਾ ਹੈ।ਪ੍ਰਧਾਨਮੰਤਰੀ ਦਾ ਸੰਦੇਸ਼ ਕਦੇ ਵੀ ਵਿਗਿਆਨਿਕ ਤਰਕਾਂ ਤੋਂ ਸੱਖਣਾ ਨਹੀਂ ਹੋਣਾ ਚਾਹੀਦਾ।ਲੋਕਾਂ ਨੂੰ ਉਡੀਕ ਸੀ ਪ੍ਰਧਾਨ ਮੰਤਰੀ ਦੇਸ਼ ਦੀ ਵਿਵਸਥਿਤ ਨਿਪੁੰਨਤਾ ਬਾਰੇ ਕੋਈ ਚਾਨਣਾ ਪਾਉਣਗੇ, ਪਰ ਅਫ਼ਸੋਸਕਿ ਪ੍ਰਧਾਨ ਮੰਤਰੀ ਦੀ ਕੁਸ਼ਲ ਗਿਆਨ ਜੋਤੀ ਦਾਵਿਵੇਕ ਸਿਰਫ਼ ਟੱਲੀਆਂ ਵਜਾਉਣ, ਥਾਲੀਆਂ ਖੜਕਾਉਣ, ਦੀਵੇਅਤੇ ਮੋਮਬੱਤੀਆਂ ਜਗਾਉਣ ਤੱਕ ਹੀ ਸਿਮਟ ਕੇ ਰਹਿ ਗਿਆ। ਪ੍ਰਧਾਨ ਮੰਤਰੀ ਤੋ ਦੇਸ਼ ਜਾਨਣਾ ਚਾਹੁੰਦਾ ਹੈ ਕਿ ਕੀ ਆਰਜ਼ੀ ਦੀਵੇ ਅਤੇ ਮੋਮਬੱਤੀਆਂ ਸੂਰਜ ਦੇ ਬ੍ਰਹਮੰਡੀ ਪ੍ਰਕਾਸ਼ ਤੇ ਊਰਜਾ ਦੀ ਪ੍ਰਵਾਹਸ਼ੀਲਤਾ ਦਾ ਬਦਲ ਹੋ ਸਕਦੇਹਨ ? ਗੁਰੂ ਨਾਨਕ ਦੇਵ ਨੇ ਮਨੁੱਖ ਨੂੰ ਪ੍ਰਕਿਰਤੀ ਦੇ ਸੁਭਾਅ ਅਨੁਸਾਰ, ਆਪਣੀ ਖਸਲਤ ਨੂੰ ਢਾਲਣ ਦੀ ਪ੍ਰੇਰਨਾ ਦਿੱਤੀ ਹੈ।ਗੁਰੂ ਨਾਨਕ ਦੇਵ ਵੱਲੋਂ ਦੁਆਰਕਾ ਪੁਰੀ ਵਿਖੇ ਉਚਾਰੀ ਗਈ ਆਰਤੀ ਇਸ ਪਰ੍ਰੇਨਾ ਦਾ ਹੀ ਲਖਾਇਕ ਹੈ।ਇਸ ਲਈ ਪ੍ਰਧਾਨ ਮੰਤਰੀ , ਇਸ ਕੁਦਰਤੀ ਕਹਿਰ ਦੇਸਮੇਂ ਵਿੱਚ, ਵਹਿਮਾਂ ਅਤੇ ਪਾਖੰਡਾ ਦੀ ਅਟਕਲ-ਪੱਚੂ ਰਾਜਨੀਤੀ ਕਰਨ ਦੀ ਬਜਾਏ ਕੋਈ ਠੋਸ ਉਪਰਾਲੇ ਕਰੋ, ਦੇਸ਼ ਦੇ ਗ਼ਰੀਬ, ਮਜ਼ਦੂਰ ਅਤੇ ਕਿਸਾਨ ਨੂੰ ਬਚਾਓ।ਸੂਰਜ ਦੀ ਕੁਦਰਤੀ ਊਰਜਾ ਅਤੇ ਪ੍ਰਕਾਸ਼ ਤੇ ਵਿਸ਼ਵਾਸ਼ ਕਰੋ ।ਬਿਪਤਾ ਵਿੱਚ ਫਸੇ ਲੋਕਾਂ ਨੂੰ ਮੂਰਖ ਬਣਾਊਂਣ ਲਈ, ਨਿਤ ਨਵੇਂ ਢਕਵੰਜ ਤੇ ਪਖੰਡ ਰਚਣੇ ਹੁਣ ਬੰਦ ਕਰਦਿਓ।