Punjab
ਵੱਡੀ ਖ਼ਬਰ-ਮੋਗਾ: ਇਕ ਤਰਫਾ ਪਿਆਰ ਨੂੰ ਪਾਉਣ ਲਈ ਚਲਾਈਆਂ ਸਨ ਟੈਕਸੀ ਡਰਾਇਵਰ ਤੇ ਗੋਲੀਆਂ

24 ਦਸੰਬਰ 2203: ਮੋਗਾ ਬਾਘਾਪੁਰਾਣਾ ਮਾਰਗ ਤੇ ਪਿੰਡ ਸਿੰਘਾਵਾਲਾ ਨੇੜੇ ਡੋਲੀ ਵਾਲੀ ਕਾਰ ਸਜਾ ਕੇ ਲਿਜਾ ਰਹੇ ਟੈਕਸੀ ਡਰਾਇਵਰ ਨਵਦੀਪ ਸਿੰਘ ਤੇ ਬੀਤੀ 22 ਦਸੰਬਰ ਦੀ ਸਵੇਰੇ ਗੋਲੀਆਂ ਚਲਾ ਕੇ ਮਾਰ ਦੇਣ ਦੀ ਨੀਅਤ ਨਾਲ ਕੀਤੇ ਗਏ ਹਮਲੇ ਦਾ ਮਾਮਲਾ ਜ਼ਿਲਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਦੀਆਂ ਹਦਾਇਤਾਂ ਨੇ ਥਾਣਾ ਚੜਿੱਕ ਦੇ ਮੁਖ ਅਫ਼ਸਰ ਪੂਰਨ ਸਿੰਘ ਨੇ ਹੋਰਨਾਂ ਟੀਮਾਂ ਨੇ ਮਹਿਜ਼ 48 ਘੰਟੇ ਵਿਚ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਹੈਰਾਨੀ ਜਨਕ ਖੁਲਾਸਾ ਹੋਇਆ ਹੈ ਕਿ ਇਹ ਗੋਲੀ ਐਵੇਂ ਨਹੀਂ ਸੀ ਚੱਲੀ ਸਗੋਂ ਇੱਕ ਸਿਰਫ਼ਰੇ ਆਸ਼ਕ ਨੇ ਪੀੜ੍ਹਤ ਦੀ ਪਤਨੀ ਨਾਲ ਇਕ ਪਾਸੜ ਪਿਆਰ ਕਰਦੇ ਹੋਏ ਵਿਆਹ ਕਰਵਾਉਣ ਲਈ ਅਜਿਹਾ ਕੀਤਾ ਹੈ। ਐਸ ਪੀ ਡੀ ਅਜੇਰਾਜ ਸਿੰਘ ਨੇ ਦੱਸਿਆ ਕਿ ਨਵਦੀਪ ਸਿੰਘ ਦੀ ਪਤਨੀ ਵਿਜੇਤਾ ਦੇ ਕੁੱਝ ਸਮਾਂ ਪਹਿਲਾ ਫੇਸਬੁੱਕ ਜ਼ਰੀਏ ਬਲਜੀਤ ਸਿੰਘ ਵਾਸੀ ਮਾਹਲੇਵਾਲਾ ਫਿਰੋਜ਼ਪੁਰ ਨਾਲ ਜਾਣ ਪਹਿਚਾਣ ਹੋਈ ਸੀ, ਪ੍ਰੰਤੂ ਹੁਣ ਵਿਜੇਤਾ ਨੂੰ ਕੁੱਝ ਵੀ ਇਲਮ ਨਹੀਂ ਸੀ ਤੇ ਬਲਜੀਤ ਸਿੰਘ ਇਕ ਪਾਸੜ ਪਿਆਰ ਕਰਦਾ ਹੋਇਆ ਸ਼ਾਦੀ ਕਰਵਾਉਣਾ ਚਾਹੁੰਦਾ ਸੀ। ਉਨ੍ਹਾਂ ਦੱਸਿਆ ਕਿ ਉਸਨੇ ਆਪਣੇ ਸਾਥੀਆਂ ਬਲਜਿੰਦਰ ਸਿੰਘ ਅਤੇ ਰਿੰਕੂ ਨਾਲ ਇੱਕ ਪਲਾਨ ਤਿਆਰ ਕੀਤਾ ਜਿਸ ਤਹਿਤ ਹੀ ਵਿਜੇਤਾ ਦੇ ਪਤੀ ਨਵਦੀਪ ਸਿੰਘ ਜੋਂ ਟੈਕਸੀ ਦਾ ਕੰਮ ਕਰਦਾ ਸੀ ਉਸਦੀ ਗੱਡੀ ਬੁੱਕ ਕਰਵਾ ਕੇ ਗੋਲੀਆਂ ਚਲਾ ਦਿੱਤੀਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਬਲਜੀਤ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦੋ ਕਿ ਸਾਥੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।