Corona Virus
ਮੋਹਾਲੀ ‘ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ

ਕੋਰੋਨਾ ਵਾਇਰਸ ਕਾਰਨ ਕਿ ਲੋਕ ਆਪਣੀ ਜਾਨ ਗਵਾ ਚੁੱਕੇ ਹਨ, ਤਾਜਾ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਹੈ, ਜਿੱਥੇ 65 ਸਾਲ ਦੇ ਵਿਅਕਤੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਮੋਹਾਲੀ ਵਿੱਚ ਕੋਰੋਨਾ ਨਾਲ ਹੋਣ ਵਾਲੀ ਇਹ ਪਹਿਲੀ ਮੌਤ ਹੈ।
65 ਸਾਲਾਂ ਓਮ ਪ੍ਰਕਾਸ਼ ਨਯਾ ਗਾਓ ਦੀ ਦਸ਼ਮੇਸ਼ ਕੋਲੋਨੀ ਦਾ ਰਹਿਣ ਵਾਲਾ ਸੀ। ਓਮ ਪ੍ਰਕਾਸ਼ ਦੀ ਕਿਸੇ ਪ੍ਰਕਾਰ ਦੀ ਕੋਈ ਵੀ ਵਿਦੇਸ਼ੀ ਟਰੈਵਲ ਹਿਸਟਰੀ ਨਹੀਂ ਸੀ ਅਤੇ ਨਾ ਹੀ ਕਿਸੇ ਪਾਜ਼ਿਟਿਵ ਨਾਲ ਸਿੱਧੇ ਸਬੰਧ ਸਾਹਮਣੇ ਆਏ, ਇਸ ਦੇ ਬਾਵਜੂਦ ਉਹ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ। ਉਸ ਨੂੰ ਬੀਤੇ ਦਿਨੀਂ ਪੀਜੀ ਆਈ ਵਿਚ ਵੈਂਟੀਲੇਟਰ ਉਪਰ ਰੱਖਿਆ ਗਿਆ ਸੀ, ਜਿੱੱਥੇ ਉਸ ਦੀ ਮੌੌੌਤ ਹੋ ਗਈ।