India
10 ਸਟੇਟਾਂ ‘ਚ ਕਰੋੜਾਂ ਲੁੱਟਣ ਤੇ 21 ਬੈੰਕ ਅਕਾਊਂਟ ਰੱਖਣ ਵਾਲੇ ਮੋਹਾਲੀ ਪੁਲਿਸ ਅੜਿੱਕੇ

ਮੋਹਾਲੀ, 23 ਮਈ(ਆਸ਼ੂ ਅਨੇਜਾ) :
ਜਾਅਲੀ ਸਰਕਾਰੀ ਅਧਿਕਾਰੀ ਬਣ ਕੇ 10 ਸਟੇਟਾਂ ‘ਚ ਲੋਕਾਂ ਨੂੰ ਪੈਟਰੋਲ ਪੰਪ ਡੀਲਰਸ਼ਿਪ ਦਵਾਉਣ ਦੇ ਨਾਂਅ ‘ਤੇ ਠੱਗੀ ਮਾਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ 21 ਬੈੰਕ ਅਕਾਊਂਟ ਵੀ ਜ਼ਬਤ ਕਰ ਲਏ ਗਏ ਹਨ।
ਜਾਣਕਾਰੀ ਲਈ ਦਸ ਦੇਈਏ ਮੋਹਾਲੀ ਪੁਲਿਸ ਨੂੰ ਇੰਡੀਅਨ ਆਇਲ ਕੰਪਨੀ ਤੋਂ ਸ਼ਿਕਾਇਤ ਮਿਲੀ ਸੀ ਕਿ ਉਨ੍ਹਾਂ ਦੇ ਨਾਲ ਮਿਲਦੀ ਜ਼ੁਲਦੀ ਇੱਕੋ ਤਰ੍ਹਾਂ ਦੀ ਇੱਕ ਹੋਰ ਵੈੱਬਸਾਈਟ ਐਕਟਿਵ ਹੈ ਜੋ ਲੋਕਾਂ ਨੂੰ ਪੈਟਰੋਲ ਪੰਪ ਡੀਲਰਸ਼ਿਪ ਦੇ ਨਾਂਅ ਉੱਪਰ ਲੁੱਟਦੇ ਹਨ ਭੋਲੇ ਭਾਲੇ ਲੋਕਾਂ ਨੂੰ ਡੀਲਰ ਸ਼ਿਪ ਦੇਣ ਦੇ ਬਹਾਨੇ ਉਨ੍ਹਾਂ ਲੋਕਾਂ ਤੋਂ ਖ਼ਾਤਿਆ ‘ਚ ਪੈਸੇ ਪਵਾ ਲੈਂਦੇ ਹਨ ਜਦੋਂ ਮੋਹਾਲੀ ਪੁਲਿਸ ਨੇ ਤਫਤੀਸ਼ ਕੀਤੀ ਤਾਂ ਖਰੜ ਜ਼ਿਲ੍ਹਾ ਮੋਹਾਲੀ ਤੋਂ ਆਸਿਫ਼ ਖਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਦੀ ਮੁਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਸਦੇ ਸਾਥੀ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ‘ਚ ਰਹਿੰਦੇ ਨੇ ਤਾਂ ਫਿਰ ਮੋਹਾਲੀ ਪੁਲਿਸ ਵੱਲੋਂ ਉੱਤਰ ਪ੍ਰਦੇਸ਼ ਦੇ ਹਮੀਰਪੁਰ ਅਤੇ ਮੱਧ ਪ੍ਰਦੇਸ਼ ਦੇ ਗਵਾਲੀਅਰ ‘ਚ ਛਾਪੇਮਾਰੀ ਕਰ ਕੇ ਮਹਿੰਦਰ ਸਿੰਘ,ਬ੍ਰਹਮਪ੍ਰਕਾਸ਼,ਜਤਿੰਦਰ ਅਤੇ ਇਸ ਗਿਰੋਹ ਦਾ ਮਾਸਟਰ ਮਾਈਂਡ ਅਕਾਸ਼ 25 ਸਾਲਾਂ ਵੀ ਗ੍ਰਿਫ਼ਤਾਰ ਕੀਤਾ ਜਿਸਦੇ ਨਾਂਅ ਪਹਿਲਾਂ ਵੀ ਕਾਫੀ ਹਤਿਆਰਾ ਦੇ ਮੁਕੱਦਮੇ ਦਰਜ਼ ਹਨ।ਪੁਲਿਸ ਨੇ ਜਦੋਂ ਇਨ੍ਹਾਂ ਸਭ ਦੀ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਲੋਕਾਂ ਨੂੰ ਆਨਲਾਈਨ ਇਸ਼ਤਿਹਾਰ ਦਿੰਦੇ ਸਨ ਜਿਸ ਵਿੱਚ ਪੈਟਰੋਲਪੰਪ ਡੀਲਰ ਸ਼ਿਪ ਦੇਣ ਦਾ ਦਾਅਵਾ ਕੀਤਾ ਜਾਂਦਾ ਅਤੇ ਜਿਹੜੇ ਲੋਕ ਇਨ੍ਹਾਂ ਦੀ ਸਰਕਾਰੀ ਵੈੱਬਸਾਇਟ ਨਾਲ ਮਿਲਦੀ ਜ਼ੁਲਦੀ ਵੈੱਬਸਾਈਟ ਉੱਪਰ ਆਉਂਦੇ ਉਨ੍ਹਾਂ ਨੂੰ ਡੀਲਰਸ਼ਿਪ ਲੈਣ ਦੀ ਰਜਿਸਟ੍ਰੇਸ਼ਨ ਫ਼ੀਸ 15 ਹਜ਼ਾਰ ਭਰਨ ਨੂੰ ਕਹਿੰਦੇ ਅਤੇ ਫਿਰ ਇੱਕ ਜਾਅਲੀ ਅਧਿਕਾਰੀ ਤੋਂ ਫੋਨ ਕਰਵਾਉਂਦੇ ਅਤੇ ਜ਼ਮੀਨ ਵਗੈਰਾ ਦੇ ਕਾਗਜ਼ਾਤ ਨਾਲ 90 ਹਜ਼ਾਰ ਰੁਪਏ ਮੰਗਵਾਉਂਦੇ ਅਤੇ ਫਿਰ ਇਹ ਗਿਰੋਹ ਉਨ੍ਹਾਂ ਲੋਕਾਂ ਨੂੰ ਜੋ ਇਨ੍ਹਾਂ ਦੇ ਜਾਲ ਚ ਫਸ ਚੁੱਕੇ ਹੁੰਦੇ ਸੀ ਜਾਅਲੀ ਭਾਰਤ ਪੇਟ੍ਰੋਲੀਅਮ ਵਰਗੀਆਂ ਏਜੰਸੀਆਂ ਦੇ ਨਾਂਅ ਦੇ ਕਾਗਜ਼ ਜਾਅਲੀ ਮੋਹਰਾਂ ਅਤੇ ਦਸਤਖ਼ਤਾ ਦੇ ਨਾਲ ਭੇਜਦੇ ਇਸਦੇ ਨਾਲ ਹੀ ਪੈਟਰੋਲੀਅਮ ਮੰਤਰਾਲੇ ਦੇ ਜੁਆਇੰਟ ਸਕੱਤਰ ਵਜੋਂ ਫੋਨ ਕਰਕੇ ਅਗਲੀ ਫ਼ੀਸ 5 ਲੱਖ ਦੀ ਕਰੀਬ ਲਈ ਜਾਂਦੀ ਜਿਸ ਤੋਂ ਬਾਅਦ ਲੋਕੀ ਇਨ੍ਹਾਂ ਨੂੰ ਫੋਨ ਕਰਦੇ ਤਾਂ ਇਨ੍ਹਾਂ ਦੇ ਨੰਬਰ ਬੰਦ ਆਉਂਦੇ ਫ਼ਿਲਹਾਲ ਪੁਲਿਸ ਵੱਲੋਂ ਇਨ੍ਹਾਂ ਪਾਸੋ 21 ਬੈੰਕ ਅਕਾਊਂਟ,2 ਲੈਪਟਾਪ,4 ਲੱਖ 90 ਹਜ਼ਾਰ ਰੁਪਏ ,ਇੱਕ ਸਕਾਰਪੀਓ ਗੱਡੀ ਅਤੇ ਕਾਫੀ ਮੋਬਾਈਲ ਫੋਨ ਬਰਾਮਦ ਕੀਤੇ ਹਨ ਅਤੇ ਇਨ੍ਹਾਂ ਦੇ 21 ਖ਼ਾਤਿਆ ‘ਚ ਕਰੋੜਾਂ ਰੁਪਏ ਦੀ ਹੇਰ ਫੇਰ ਹੋਣ ਦੀ ਗੱਲ ਸਾਹਮਣੇ ਆਈ ਹੈ ਹੁਣ ਇਨ੍ਹਾਂ ਨੂੰ ਪੁਲਿਸ ਵੱਲੋਂ ਕੋਰਟ ਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਹੈ, ਜਿਸਤੋਂ ਬਾਅਦ ਇਨ੍ਹਾਂ ਨਾਲ ਹੋਰ ਕੌਣ ਕੌਣ ਸ਼ਾਮਿਲ ਸੀ ਆਦਿ ਸਵਾਲਾਂ ਦੀ ਪੁੱਛ ਪੜਤਾਲ ਕੀਤੀ ਜਾਵੇਗੀ।