Connect with us

Uncategorized

ਟੀਵੀ ਅਦਾਕਾਰ ਮੋਹਿਤ ਰੈਨਾ ਹੋਏ ਕੋਰੋਨਾ ਇੰਨਫੈਕਟਡ, ਹਸਪਤਾਲ ‘ਚ ਹੋਏ ਭਰਤੀ

Published

on

mohit raina

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਆਤੰਕ ਇੰਨਾ ਫੈਲ ਗਿਆ ਹੈ ਕਿ ਇਹ ਆਪਣੀ ਲਪੇਟ ‘ਚ  ਹਰ ਕਿਸੇ ਨੂੰ ਲੈ ਰਿਹਾ ਹੈ। ਹੁਣ ਚਾਹੇ ਕੋਈ ਗਰੀਬ ਹੋਵੇ ਜਾ ਕੋਈ ਅਮੀਰ ਹਰ ਕੋਈ ਕੋਰੋਨਾ ਨੂੰ ਆਪਣੀ ਲਪੇਟ ‘ਚ ਇਹ ਮਹਾਂਮਾਰੀ ਲੈ ਰਹੀ ਹੈ। ਇਹ ਤਾਂ ਦੇਸ਼ ਤੇ ਕਹਿਰ ਬਣ ਕੇ ਜਿਵੇਂ ਕਿ ਟੁੱਟ ਪਈ ਹੈ। ਸਭ ਤੋਂ ਜ਼ਿਆਦਾ ਇਹ ਆਪਣਾ ਅਸਰ ਮਹਾਰਾਸ਼ਟਰ ‘ਚ ਦਿਖਾ ਰਹੀ ਹੈ।  ਮੁੰਬਈ ‘ਚ ਇਹ ਬਹੁਤ ਜ਼ਿਆਦਾ ਫੈਲ ਰਹੀ ਹੈ। ਮੁੰਬਈ ‘ਚ ਕਈ ਅਦਾਕਾਰ ਹਨ ਜੋ ਕਿ ਹੁਣ ਤਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ। ਹੁਣ ਮਿਲੀ ਜਾਣਕਾਰੀ ਅਨੁਸਾਰ ਟੀਵੀ ਅਦਾਕਾਰ ਮੋਹਿਤ ਰੈਨਾ ਵੀ ਕੋਰੋਨਾ ਸੰਕ੍ਰਮਿਤ ਪਾਏ ਗਏ ਹਨ।

ਟੀਵੀ ਜਗਤ ਤੋਂ ਕੋਈ ਨਾ ਕੋਈ ਕੋਰੋਨਾ ਸੰਕ੍ਰਮਿਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆ ਹਨ। ਹਾਲ ਹੀ ‘ਚ  ਮੋਹਿਤ ਰੈਨਾ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਹਨ। ਉਹ ਨੂੰ ਕੁਝ ਆਪਣੇ ‘ਚ ਕੋਰੋਨਾ ਦੇ ਲੱਛਣ ਮਹਿਸੂਸ ਕਰ ਰਹੇ ਸੀ ਤਾਂ ਜਦ ਉਨ੍ਹਾਂ ਨੇ ਕੋਰੋਨਾ ਦਾ ਟੈਸਟ ਕਰਵਾਇਆ ਤਾਂ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ। ਰਿਪੋਰਟ ਪਾਜ਼ੇਟਿਵ ਆਉਣ ਨਾਲ ਉਨ੍ਹਾਂ  ਨੇ ਖੁਦ ਨੂੰ ਹਸਪਤਾਲ ‘ਚ ਭਰਤੀ ਕਰਵਾਇਆ। ਇਸ ਦੀ ਜਾਣਕਾਰੀ ਮੋਹਿਤ ਨੇ ਆਪਣੇ ਸੋਸ਼ਲ ਮੀਡੀਆ  ਅਕਾਊਂਟ ਤੇ ਦਿੱਤੀ ਹੈ । ਉਨ੍ਹਾਂ ਆਪਣੇ ਇੰਨਸਟਾਗ੍ਰਾਮ ਦੀ ਇਹ ਜਾਣਕਾਰੀ ਦਿੱਤੀ ਹੈ ਕਿ ਦਿੱਤੀ ਨਾਲ ਹੀ ਉਨ੍ਹਾਂ ਨੇ ਹਸਪਤਾਲ ਦੀ ਆਪਣੇ ਇਕ ਹੱਥ ਦੀ ਤਸਵੀਰ ਸਾਂਝਾ ਕੀਤੀ ਹੈ। ਇਹ ਦੋ ਤਸਵੀਰਾਂ ਸ਼ੇਅਰ ਕਰਦਿਆਂ ਹੋਇਆ ਮੋਹਿਤ ਨੇ ਇਹ ਕੈਪਸ਼ਨ ਦਿੰਦੇ ਹੋਏ ਲਿਖਿਆ ਕਿ ਜਦ ਮੈਂ ਅੰਦਰ ਤੇ ਬਾਹਰ ਦੇਖਦਾ ਹਾਂ ਤਾਂ ਮੈਂ ਸਾਰੀਆਂ ਲਈ ਛੋਟੀ ਜਿਹੀ ਪ੍ਰਾਰਥਨਾ ਕਰਦਾ ਹਾਂ। ਮੇਰੇ ਪਿਤਾ ਹਮੇਸ਼ਾ ਕਹਿੰਦੇ ਸਨ ਕਿ ਪ੍ਰਰਾਥਨਾ ‘ਚ ਜਾਦੂ ਹੈ। ਮੈਂ ਤੁਹਾਨੂੰ ਸਾਰੀਆਂ ਨੂੰ ਇਹ ਹੀ ਕਹਿਣਾ ਚਾਹੁੰਗਾ ਕਿ ਤੁਸੀ ਸਭ ਘਰ ਰਹੋ ਤੇ ਸਾਰੀਆ ਲਈ ਪ੍ਰਰਾਥਨਾ ਕਰੋ।

ਪਿਛਲੇ ਹਫ਼ਤੇ ਕੋਵਿਡ-19 ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਮੈਂ ਡਾਕਟਰਜ਼ ਦੇ ਹੱਥਾਂ ’ਚ ਸੇਫ ਹਾਂ। ਹਰ ਦਿਨ ਮੈਨੂੰ ਮਾਨਵੀ ਭਾਵਨਾਵਾਂ ਦਿਖਾਈ ਦੇ ਰਹੀਆਂ ਹਨ। ਅਸੀਂ ਇਨ੍ਹਾਂ ਲੋਕਾਂ ਕਾਰਨ ਸੁਰੱਖਿਅਤ ਹਾਂ। ਆਖ਼ੀਰ ’ਚ ਅਸੀਂ ਸਾਰੇ ਘੱਟ ਤੋਂ ਘੱਟ ਅੰਦਰ ਰਹਿ ਸਕਦੇ ਹਾਂ। ਜਲਦ ਹੀ ਠੀਕ ਹੋ ਕੇ ਤੁਹਾਨੂੰ ਮਿਲਦਾ ਹਾਂ। ਲਵ ਯੂ ਮੋਹਿਤ ਰੈਨਾ। ਮੋਹਿਤ ਦੀ ਪੋਸਟ ’ਤੇ ਕੁਮੈਂਟ ਕਰਕੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਪ੍ਰਾਰਥਨਾ ਕਰ ਰਹੇ ਹਨ। ਨਾਲ ਹੀ ਉਨ੍ਹਾਂ ਦੀ ਇਹ ਕਹਿ ਕੇ ਹਿੰਮਤ ਵਧਾ ਰਹੇ ਹਨ ਕਿ ਉਹ ਜਲਦ ਠੀਕ ਹੋ ਜਾਣਗੇ।

Continue Reading
Click to comment

Leave a Reply

Your email address will not be published. Required fields are marked *