Connect with us

National

ਪੰਜਾਬ ਸਣੇ ਕਈ ਸੂਬੀਆਂ ‘ਚ ਮੌਨਸੂਨ ਹੋਇਆ ਮਿਹਰਬਾਨ, ਜਾਣੋ ਦੇਸ਼ ਭਰ ਦਾ ਹਾਲ

Published

on

monsoon

ਦੇਸ਼ ਭਰ ‘ਚ ਗਰਮੀ ਆਪਣਾ ਕਹਿਰ ਖੂਬ ਦਿਖਾ ਰਹੀ ਸੀ। ਜਿਸ ਕਰਕੇ ਲੋਕ ਗਰਮੀ ਨਾਲ ਬੇਹਾਲ ਸੀ ਪਰ ਕੱਲ ਤੋਂ ਮੌਸਮ ਨੇ ਆਪਣਾ ਰੂਖ ਬਦਲ ਲਿਆ ਹੈ। ਦੇਸ਼ ਦੇ ਕਈ ਸੂਬੀਆਂ ‘ਚ ਮੌਨਸੂਨ ਨੇ ਦਸਤਕ ਦਿੱਤੀ ਹੈ। ਜਿਸ ਕਾਰਨ ਮੌਸਮ ਬਹੁਤ ਸੁਹਾਵਣਾ ਹੋ ਗਿਆ ਹੈ, ਤੇ ਨਾਲ ਹੀ ਗਰਮੀ ‘ਚ ਵੀ ਫਰਕ ਪਿਆ ਹੈ। ਉੱਤਰ ਭਾਰਤ ਵਿਚ ਭਾਰੀ ਬਾਰਿਸ਼ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਜਿੱਥੇ ਹਿਮਾਚਲ ਵਿਚ ਬੱਦਲ ਫਟਣ ਦੀ ਖ਼ਬਰ ਸਾਹਮਣੇ ਆਈ ਉਥੇ ਹੀ ਉੱਤਰਾਖੰਡ ਵਿਚ ਲੈਂਡਸਲਾਈਡ ਹੋ ਰਹੀ ਹੈ। ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਮੌਨਸੂਨ ਦੀ ਉਡੀਕ ਕਰ ਰਹੇ ਦਿੱਲੀ ਵਾਸੀਆਂ ਨੇ ਅੱਜ ਠੰਡ ਮਹਿਸੂਸ ਕੀਤੀ। ਸਵੇਰ ਤੋਂ ਹੀ ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ਵਿਚ ਬੱਦਲਵਾਈ ਹੋਈ ਹੈ। ਇਸ ਦੇ ਨਾਲ ਹੀ ਕਈ ਇਲਾਕਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋ ਰਹੀ ਹੈ ਤੇ ਨਾਲ ਹੀ ਮੁੰਬਈ ਦੇ ਕਈ ਇਲਾਕਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਗੋਆ, ਮੱਧ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਮੇਘਾਲਿਆ ਵਿਚ ਅੱਜ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਹੈ। ਦੂਜੇ ਪਾਸੇ, ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਮਹਾਰਾਸ਼ਟਰ, ਸਮੇਤ ਵਿਦਰਭ, ਛੱਤੀਸਗੜ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ ਅਤੇ ਕਈ ਹੋਰ ਸੂਬਿਆਂ ਵਿਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

ਇਸ ਦੇ ਨਾਲ ਹੀ, ਭਾਰਤ ਮੌਸਮ ਵਿਗਿਆਨ ਵਿਭਾਗ ਨੇ ਰਾਜਸਥਾਨ, ਜੰਮੂ ਅਤੇ ਕਸ਼ਮੀਰ ਵਿਚ ਓਰੇਂਜ ਅਲਰਟ ਜਾਰੀ ਕੀਤਾ ਹੈ ਤੇ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿਚ ਯੈਲੋ ਅਲਰਟ ਜਾਰੀ ਕਰਨ ਦੇ ਨਾਲ ਭਾਰੀ ਬਾਰਿਸ਼ ਦੀ ਚਿਤਾਵਨੀ ਵੀ ਦਿੱਤੀ ਹੈ। ਮੌਸਮ ਵਿਭਾਗ ਦੇ ਅਨੁਸਾਰ, ਕੋਂਕਣ, ਗੋਆ ਅਤੇ ਮੱਧ ਪ੍ਰਦੇਸ਼ ਲਈ ਰੈੱਡ ਅਲਰਟ ਅਤੇ ਗੁਜਰਾਤ, ਕਰਨਾਟਕ ਦੇ ਕੁਝ ਹਿੱਸਿਆਂ ਲਈ, ਮਹਾਰਾਸ਼ਟਰ ਅਤੇ ਅਸਾਮ ਦੇ ਕੁਝ ਹਿੱਸਿਆਂ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। IMD ਦੇਸ਼ ਦੇ ਬਾਕੀ ਹਿੱਸਿਆਂ ਵਿਚ ਮੌਨਸੂਨ ਦੀ ਨਿਰੰਤਰ ਪ੍ਰਗਤੀ ਦੀ ਨਿਗਰਾਨੀ ਕਰ ਰਹੀ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਅਨੁਸਾਰ ਇਨ੍ਹਾਂ ਹਾਲਤਾਂ ਦੇ ਪ੍ਰਭਾਵ ਹੇਠ ਅਗਲੇ ਦੋ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿਚ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੌਰਾਨ ਉਤਰਾਖੰਡ ਅਤੇ ਅਗਲੇ 4 ਦਿਨਾਂ ਦੌਰਾਨ ਰਾਜਸਥਾਨ ਵਿਚ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਜੰਮੂ, ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ ਅਤੇ ਮੁਜ਼ੱਫਰਾਬਾਦ ਅਤੇ ਰਾਜਸਥਾਨ ਵਿਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਜਦਕਿ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਪੰਜਾਬ ਵਿਚ 12 ਤਰੀਕ ਨੂੰ ਬਹੁਤ ਭਾਰੀ ਬਾਰਿਸ਼ ਹੋਣ ਦੀ ਉਮੀਦ ਸੀ। ਭਾਰਤ ਮੌਸਮ ਵਿਗਿਆਨ ਵਿਭਾਗ ਦੇ ਅਨੁਸਾਰ, ਇਕ ਘੱਟ ਦਬਾਅ ਵਾਲਾ ਖੇਤਰ ਪੱਛਮੀ-ਮੱਧ ਅਤੇ ਉੱਤਰ-ਆਂਧਰਾ ਪ੍ਰਦੇਸ਼ ਦੇ ਦੱਖਣ-ਪੂਰਬੀ ਤੱਟ ਦੇ ਨਾਲ ਲੱਗਦੇ ਉੱਤਰ-ਪੱਛਮੀ ਖੇਤਰ ਵਿਚ ਸਥਿਤ ਹੈ। ਇਕ ਹੋਰ ਘੱਟ ਦਬਾਅ ਵਾਲਾ ਖੇਤਰ ਦੱਖਣੀ ਗੁਜਰਾਤ ਅਤੇ ਇਸ ਦੇ ਨਾਲ ਲੱਗਦੇ ਉੱਤਰ-ਪੂਰਬੀ ਅਰਬ ਸਾਗਰ ਵਿਚ ਬਣਿਆ ਹੈ, ਜਿਸ ਕਾਰਨ ਇਨ੍ਹਾਂ ਸੂਬਿਆਂ ਵਿਚ ਬਾਰਿਸ਼ ਸੰਭਵ ਹੋ ਰਹੀ ਹੈ।