Connect with us

National

ਇਸ ਤਾਰੀਕ ਨੂੰ ਮਾਨਸੂਨ ਦੇਵੇਗਾ ਦਸਤਕ, ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਦੀ ਭਵਿੱਖਬਾਣੀ

Published

on

ਇਨੀ ਦਿਨੀਂ ਦੇਸ਼ ਭਰ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਕਈ ਥਾਵਾਂ ‘ਤੇ ਤਾਪਮਾਨ 45 ਡਿਗਰੀ ਤੋਂ ਪਾਰ ਪਹੁੰਚ ਚੁੱਕਿਆ ਹੈ ਪਰ ਇਸ ਦੌਰਾਨ ਭਾਰਤੀ ਮੌਸਮ ਵਿਭਾਗ ਵੱਲੋਂ ਕੀਤੀ ਭਵਿੱਖਬਾਣੀ ਨੇ ਲੋਕਾਂ ਨੂੰ ਸੁਖ ਦਾ ਸਾਹ ਵੀ ਦਿੱਤਾ ਹੈ। ਜਲਦੀ ਹੀ ਕੇਰਲਾ ਦੇ ਤੱਟ ‘ਤੇ ਮਾਨਸੂਨ ਦਸਤਕ ਦੇਵੇਗਾ ਜੋ ਸਭ ਤੋਂ ਪਹਿਲਾਂ ਯਾਨੀ ਕਿ 31 ਮਈ ਤੱਕ ਪਹੁੰਚਣ ਦਾ ਅੰਦਾਜ਼ਾ ਹੈ। ਇਸ ਤੋਂ ਬਾਅਦ ਹੋਰਨਾਂ ਸੂਬਿਆਂ ਦਾ ਸਮਾਂ ਤੈਅ ਹੋਵੇਗਾ ਪਰ ਕੇਰਲਾ ਤੋਂ ਪਹਿਲਾਂ ਅੰਡੇਮਾਨ-ਨਿਕੋਬਾਰ ਵਿੱਚ 19 ਮਈ ਤੱਕ ਦੱਖਣੀ-ਪੱਛਮੀ ਮਾਨਸੂਨ ਦੇ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ-
ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਸਾਲ ਕੇਰਲ ਦੇ ਤੱਟ ‘ਤੇ ਦੱਖਣੀ-ਪੱਛਮੀ ਮਾਨਸੂਨ ਦੀ ਸ਼ੁਰੂਆਤ 27 ਮਈ ਤੋਂ 4 ਜੂਨ 2024 ਦੇ ਦੌਰਾਨ ਹੋ ਸਕਦੀ ਹੈ।ਵੈਸੇ ਵੀ ਮਾਨਸੂਨ ਜੂਨ ਦੇ ਸ਼ੁਰੂ ਵਿੱਚ ਕੇਰਲਾ ਪਹੁੰਚਦਾ ਹੈ, ਇਸ ਤੋਂ ਬਾਅਦ ਦੂਜੇ ਸੂਬਿਆਂ ਵਿੱਚ ਦਸਤਕ ਦਿੰਦਾ ਹੈ। ਸਤੰਬਰ ਦੇ ਅੰਤ ਤੱਕ ਮਾਨਸੂਨ ਦੀ ਵਾਪਸੀ ਹੋ ਜਾਂਦੀ ਹੈ।

ਲੂ ਚੱਲਣ ਦੀ ਸੰਭਾਵਨਾ-
ਵੱਟ ਕੱਢਵੀਂ ਗਰਮੀ ਨੂੰ ਦੇਖਦੇ ਹੋਏ ਭਾਰਤੀ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੌਰਾਨ ਲੂ ਚੱਲਣ ਦੀ ਸੰਭਾਵਨਾ ਦੱਸੀ ਗਈ ਹੈ। ਲੋਕਾਂ ਨੂੰ ਦੁਪਹਿਰ ਸਮੇਂ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਮਾਨਸੂਨ ‘ਤੇ ਟਿਕੀਆਂ ਕਿਸਾਨਾਂ ਦੀਆਂ ਨਜ਼ਰਾਂ-
ਕਹਿਰ ਦੀ ਗਰਮੀ ਦੌਰਾਨ ਕਿਸਾਨਾਂ ਦੀ ਨਜ਼ਰਾਂ ਵੀ ਮਾਨਸੂਨ ‘ਤੇ ਟਿਕੀਆਂ ਹੋਈਆਂ ਹਨ। ਜੂਨ-ਜੁਲਾਈ ਮਹੀਨਿਆਂ ਵਿੱਚ ਹੋਣ ਵਾਲੀ ਖੇਤੀ ਲਈ ਮਾਨਸੂਨ ਨੂੰ ਚੰਗਾ ਮੰਨਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਦਿਨਾਂ ਵਿੱਚ ਝੋਨੇ ਦੀ ਫਸਲ ਦੀ ਬਿਜਾਈ ਹੁੰਦੀ ਹੈ।

(ਸਟੋਰੀ – ਇਕਬਾਲ ਕੌਰ, ਵਰਲਡ ਪੰਜਾਬੀ)