Connect with us

International

1000 ਕਿਲੋ ਤੋਂ ਜ਼ਿਆਦਾ ਡਰੱਗ ਕੈਨੇਡਾ ‘ਚ ਪੁਲਿਸ ਨੇ ਕੀਤੇ ਬਰਾਮਦ, ਕਈ ਪੰਜਾਬੀ ਗ੍ਰਿਫ਼ਤਾਰ

Published

on

canada drug

ਪੁਲਿਸ ਵੱਲੋਂ ਆਪਣੇ 6 ਮਹੀਨੇ ਚੱਲੇ ਪ੍ਰੋਜੈਕਟ ਤਹਿਤ ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦਿਆਂ 1000 ਕਿਲੋ ਤੋਂ ਉਪਰ ਦੇ ਨਸ਼ੇ ਸਮੇਤ 20 ਦੇ ਕਰੀਬ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਵਿਚ ਵੱਡੀ ਗਿਣਤੀ ‘ਚ ਪੰਜਾਬੀ ਮੂਲ ਦੇ ਲੋਕ ਸ਼ਾਮਲ ਹਨ। ਪੁਲਿਸ ਨੇ 444 ਕਿਲੋ ਕੋਕੀਨ, 182 ਕਿਲੋ ਕ੍ਰਿਸਟਲ ਮਿੱਥ, 427 ਕਿਲੋ ਭੰਗ, 9 ਲੱਖ 66 ਹਜ਼ਾਰ 20 ਕੈਨੇਡੀਅਨ ਡਾਲਰ ਤੇ ਇਕ ਗੰਨ, 21 ਵਹੀਕਲ ਜਿਸ ਵਿਚ 5 ਟ੍ਰੈਕਟਰ ਟਰੈਲਰ ਵੀ ਸ਼ਾਮਲ ਹਨ, ਬਰਾਮਦ ਕੀਤੇ ਹਨ। ਪੁਲਿਸ ਨੇ ਕੁੱਲ ਉਹਨਾਂ ‘ਤੇ 182 ਚਾਰਜ ਲਾਏ ਹਨ। ਗ੍ਰਿਫ਼ਤਾਰ ਹੋਣ ਵਾਲਿਆਂ ਵਿਚ ਬਰੈਂਪਟਨ ਤੋਂ ਗੁਰਬਖਸ਼ ਸਿੰਘ ਗਰੇਵਾਲ (37), ਕੈਲੇਡਨ ਤੋਂ ਹਰਬਲਜੀਤ ਸਿੰਘ ਤੂਰ, ਕੈਲੇਡਨ ਤੋਂ ਅਮਰਬੀਰ ਸਿੰਘ ਸਰਕਾਰੀਆ (25), ਕੈਲੇਡਨ ਤੋਂ ਹਰਬਿੰਦਰ ਭੁੱਲਰ (43 ਔਰਤ), ਕਿਚਨਰ ਤੋਂ ਸਰਜੰਟ ਸਿੰਘ ਧਾਲੀਵਾਲ (37), ਕਿਚਨਰ ਤੋਂ ਹਰਬੀਰ ਧਾਲੀਵਾਲ (26), ਕਿਚਨਰ ਤੋਂ ਗੁਰਮਨਪ੍ਰੀਤ ਗਰੇਵਾਲ (26), ਬਰੈਂਪਟਨ ਤੋਂ ਸੁਖਵੰਤ ਬਰਾੜ (37), ਬਰੈਂਪਟਨ ਤੋਂ ਪਰਮਿੰਦਰ ਗਿੱਲ (33), ਸਰੀ ਤੋਂ ਜੈਸਨ ਹਿਲ (43), ਟਰਾਂਟੋ ਤੋਂ ਰਿਆਨ (28), ਟੋਰਾਂਟੋ ਤੋਂ ਜਾ ਮਿਨ (23), ਟਰਾਂਟੋ ਤੋਂ ਡੈਮੋ ਸਰਚਵਿਲ (24), ਵਾੱਨ ਤੋਂ ਸੈਮੇਤ ਹਾਈਸਾ (28), ਟੋਰਾਂਟੋ ਤੋਂ ਹਨੀਫ ਜਮਾਲ (43), ਟੋਰਾਂਟੋ ਤੋਂ ਵੀ ਜੀ ਹੁੰਗ (28), ਟਰਾਂਟੋ ਤੋਂ ਨਦੀਮ ਲੀਲਾ (35), ਟੋਰਾਂਟੋ ਤੋਂ ਯੂਸਫ ਲੀਲਾ (65), ਟੋਰਾਂਟੋ ਤੋਂ ਐਂਡਰੇ ਵਿਲਿਅਮ (35) ਦੇ ਨਾਮ ਸ਼ਾਮਲ ਹਨ। ਜਿਨ੍ਹਾਂ ਵਿਚੋਂ 2 ਲੋਕ ਹਾਲੇ ਵੀ ਫ਼ਰਾਰ ਚਲ ਰਹੇ ਹਨ। ਇਹ ਆਪ੍ਰੇਸ਼ਨ ਨਵੰਬਰ 2020 ਵਿਚ ਸ਼ੁਰੂ ਹੋਇਆ ਸੀ। ਨਸ਼ੇ ਮੈਕਸੀਕੋ ਤੇ ਕੈਲੀਫੋਰਨੀਆ ਤੋਂ ਲਿਆ ਕੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਭੇਜੇ ਜਾਂਦੇ ਸਨ। ਪੁਲਿਸ ਵੱਲੋਂ ਕੈਨੇਡੀਅਨ ਬਾਰਡਰ ‘ਤੇ ਨਸ਼ਿਆਂ ਨਾਲ ਭਰਿਆ ਇਕ ਟਰੱਕ ਟਰੇਲਰ ਫੜ੍ਹੇ ਜਾਣ ਤੋਂ ਬਾਅਦ ਇਹ ਆਪ੍ਰੇਸ਼ਨ ਵੱਡੇ ਪੱਧਰ ‘ਤੇ ਸ਼ੁਰੂ ਕੀਤਾ ਗਿਆ ਸੀ। ਕੈਨੇਡੀਅਨ ਪੁਲਿਸ ਨਸ਼ਿਆ ਨੂੰ ਖਤਮ ਕਰਨ ਲਈ ਜੀ ਤੋੜ ਕੌਸ਼ਿਸ਼ਾਂ ਕਰ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੌਰਾਨ ਹੋਰ ਵੀ ਗ੍ਰਿਫ਼ਤਾਰੀਆ ਹੋ ਸਕਦੀਆਂ ਹਨ।