News
ਇਟਲੀ ‘ਚ 23 ਹਜ਼ਾਰ ਤੋਂ ਵੱਧ ਮੌਤਾਂ, 120 ਤੋਂ ਵੱਧ ਡਾਕਟਰਾਂ ‘ਤੇ 34 ਨਰਸਾਂ ਦੀ ਵੀ ਕੋਰੋਨਾ ਨੇ ਲਈ ਜਾਨ
ਇਟਲੀ ਵਿੱਚ ਕੋਵਿਡ-19 ਨਾਲ ਹੁਣ ਤੱਕ 23,660 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਿਨ੍ਹਾਂ ਵਿਚ ਜ਼ਿਆਦਾਕਰ ਇਟਾਲੀਅਨ ਬਜ਼ੁਰਗ ਕੋਰੋਨਾ ਦੇ ਵੱਧ ਸ਼ਿਕਾਰ ਹੋਏ ਹਨ। ਜਿਨ੍ਹਾਂ ਨੂੰ ਪੁਰਾਣੀ ਬਿਮਾਰੀਆਂ ਪਹਿਲਾਂ ਤੋਂ ਸੀ, ਜਿਵੇਂ ਸ਼ੂਗਰ,ਬੱਲਡ ਪ੍ਰੈਸ਼ਰ ,ਦਮਾ ਵਰਗੀਆਂ ਬਿਮਾਰੀਆਂ ਨਾਲ ਗ੍ਰਸਤ ਸਨ।
ਦੁੱਖ ਦੀ ਗੱਲ ਇਹ ਵੀ ਹੈ ਕਿ ਹੁਣ ਤੱਕ ਇਟਲੀ ਭਰ ਵਿਚ ਤਕਰੀਬਨ 129 ਡਾਕਟਰ ਤੇ 34 ਨਰਸਾਂ ਕੋਰੋਨਾ ਖਿਲਾਫ਼ ਲੱਗੀ ਜੰਗ ਵਿਚ ਆਪਣੇ ਫਰਜ਼ ਲਈ ਕੁਰਬਾਨ ਹੋ ਚੁੱਕੇ ਹਨ। ਜਦੋਂ ਕਿ 8,800 ਹੋਰ ਨਰਸਾਂ ਇਸ ਸਮੇਂ ਕੋਵਿਡ-19 ਨਾਲ ਪ੍ਰਭਾਵਿਤ ਹਨ। ਦੇਸ਼ ਭਰ ਵਿੱਚ 100 ਪਾਦਰੀ ਵੀ ਅਜਿਹੇ ਹਨ ਜਿਨ੍ਹਾਂ ਨੂੰ ਇਸ ਮਹਾਂਮਾਰੀ ਨੇ ਦਰਦਨਾਕ ਮੌਤ ਦਿੱਤੀ ਹੈ।