News
ਹੁਸ਼ਿਆਰਪੁਰ ‘ਚ ਸ਼ਹੀਦਾਂ ਦੀ ਗੈਲਰੀ ਦਾ ਕੀਤਾ ਉਦਘਾਟਨ
ਹੋਸ਼ਿਆਰਪੁਰ, 07 ਮਾਰਚ (ਸਤਪਾਲ ਸਿੰਘ ): ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤਕ ਸਬ ਤੋਂ ਵੱਧ ਯੋਗਦਾਨ ਪੰਜਾਬੀਆਂ ਦਾ ਰਿਹਾ ਹੈ ਜਿਸਦੇ ਵਿੱਚੋ ਵਧੂ ਯੋਗਦਾਨ ਹੋਸ਼ਿਆਰਪੁਰ ਦੇ ਨੌਜਵਾਨ ਆਪਣੇ ਦੇਸ਼ ਦੇ ਲਈ ਕੁਰਬਾਨ ਹੋਏ ਹਨ । ਦੱਸ ਦੇਈਏ ਕਿ ਹੋਸ਼ਿਆਰਪੁਰ ਜ਼ਿਲ੍ਹੇ ਤੋਂ ਹੁਣ ਤਕ 574 ਨੌਜਵਾਨ ਦੇਸ਼ ਲਈ ਸ਼ਹਿਦ ਹੋ ਚੁਕੇ ਨੇ।
ਜਿੰਨ੍ਹਾਂ ਦੇ ਲਈ ਜਿੱਲ੍ਹਾ ਹੋਸ਼ਿਆਰਪੁਰ ਵਿਖੇ ਭਾਜਪਾ ਨੇਤਾ ਅਵਿਨਾਸ਼ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਵੱਲੋਂ ਸ਼ਹੀਦਾਂ ਦੀ ਗੈਲਰੀ ਤੇ ਸਵੰਤਰਤਾ ਸੈਲਾਨੀਆਂ ਦੀ ਫੋਟੋ ਗੈਲਰੀ ਦਾ ਉਦਘਾਟਨ ਕਰਵਾਇਆ। ਦੱਸ ਦੇਈਏ ਇਸ ਮੌਕੇ ਤੇ ਹੋਸ਼ਿਆਰਪੁਰ ਦੇ 14 ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਪੀੜ੍ਹੀ ਡਰ ਪੀੜ੍ਹੀ ਦੇਸ਼ ਦੀ ਸੇਵਾ ਕੀਤੀ। ਇਸ ਮੌਕੇ ਤੇ ਖੰਨਾ ਨੇ ਕਿਹਾ ਕਿ ਕੱਲੇ ਹੋਸ਼ਿਆਰਪੁਰ ਤੋਂ ਹੀ ਇੱਕ ਲੱਖ ਸੈਨਿਕ ਹਨ ਜਿੰਨਾ ਵਿੱਚੋ 40 ਹਜ਼ਾਰ ਨੌਜਵਾਨ ਦੇਸ਼ ਲਈ ਸਮਰਪਿਤ ਹਨ ਤੇ ਆਪਣੀ ਡਿਊਟੀ ਕਰ ਰਹੇ ਹਨ ਨਾਲ ਹੀ ਇਹਨਾ ਨੇ ਕਿਹਾ ਕਿ ਸ਼ਹਿਦ ਪਰਿਵਾਰਾਂ ਵਿਚ ਗੁੱਸਾ ਪਾਇਆ ਜਾ ਰਿਹਾ ਹੈ ਸਰਕਾਰਾਂ ਵੱਲੋਂ ਇਹਨਾਂ ਉਪਰ ਧਿਆਨ ਦੇਣ ਦੀ ਬਜਾਏ ਆਪਣੀ ਸਿਆਸੀ ਰੋਟੀ ਸੇਕ ਰਹੇ ਨੇ।