Corona Virus
ਫਤਹਿਗੜ੍ਹ ਸਾਹਿਬ ਵਿੱਚ ਮਾਂ-ਧੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਫਤਹਿਗੜ੍ਹ ਸਾਹਿਬ, 01 ਮਈ 2020 ( ਰਣਜੋਧ ਸਿੰਘ) ਖਮਾਣੋਂ ਸਬ ਡਵੀਜਨ ਦੇ ਇੱਕ ਪਿੰਡ ਦੀਆਂ ਮਾਂ ਤੇ ਧੀ ਦਾ ਕੋਰੋਨਾ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਉਕਤ ਮਾਵਾਂ ਧੀਆਂ ਹਜ਼ੂਰ ਸਾਹਿਬ ਤੋਂ ਇੱਕ ਨਿੱਜੀ ਵਾਹਨ ਰਾਹੀਂ 26 ਅਪ੍ਰੈਲ ਨੂੰ ਆਪਣੇ ਰਿਸ਼ਤੇਦਾਰਾਂ ਸਮੇਤ ਲੁਧਿਆਣਾ ਪਰਤੀਆਂ ਸਨ ਜੋ ਲੁਧਿਆਣਾ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਜਿਸ ਦੀ ਪੁਸ਼ਟੀ ਸਿਵਲ ਸਰਜਨ ਡਾਕਟਰ ਐਨ ਕੇ ਅਗਰਵਾਲ ਵਲੋਂ ਕੀਤੀ ਗਈ ਹੈ। ਦੋਨਾਂ ਦੇ ਟੈਸਟ ਪਾਜ਼ੀਟਿਵ ਆਉਣ ਨਾਲ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਪੀੜਤਾਂ ਦੀ ਸੰਖਿਆ 4 ਹੋ ਗਈ ਹੈ।