Punjab
ਮੁਕਤਸਰ ‘ਚ ਕਿਸਾਨਾਂ ਵੱਲੋਂ ਕੱਢੀ ਗਈ ਮੋਟਰਸਾਈਕਲ ਰੈਲੀ

ਮੁਕਤਸਰ : ਪਿਛਲੇ ਲੰਮੇ ਸਮੇਂ ਤੋਂ ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੇ ਬਾਰਡਰਾ ਤੇ ਪੱਕੇ ਮੋਰਚੇ ਲਗਾ ਕੇ ਬੈਠੇ ਹਨ ਅਤੇ ਪੰਜਾਬ ਵਿੱਚ ਵੀ ਕਿਸਾਨਾਂ ਵੱਲੋਂ ਪਿੰਡ ਪਿੰਡ ਜਾ ਕੇ ਲਾਮਬੰਦ ਕਰਨ ਲਈ ਇੱਕ ਮੋਟਰਸਾਈਕਲ ਮਾਰਚ ਕੱਢਿਆ ਗਿਆ ।ਇਹ ਮੋਟਰਸਾਈਕਲ ਮਾਰਚ ਸਰਾਏਨਾਗਾ ਤੋ ਸੁਰੂ ਹੋ ਕੇ ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਦਿੱਲੀ ਵਿਖੇ ਜਾਣ ਲਈ ਪ੍ਰੇਰਿਤ ਕਰੇਗਾ।
ਇਸ ਸਮੇ ਕਿਸਾਨ ਆਗੂਆਂ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਦਿਮਾਗ ਵਿੱਚ ਇਹ ਮਤ ਭੁਲੇਖਾ ਰੱਖੇ ਕਿ ਕਿਸਾਨ ਬਿੱਲ ਰੱਦ ਕਰਵਾਏ ਬਿਨਾਂ ਵਾਪਿਸ ਨਹੀਂ ਮੁੜਨਗੇ । ਇਸ ਸਮੇ ਉਹਨਾ ਕੇਂਦਰ ਸਰਕਾਰ ਤੇ ਰੱਜ ਕੇ ਨਿਸ਼ਾਨੇ ਸਾਧੇ ਅਤੇ ਉਹਨਾਂ ਹਰਜੀਤ ਗਰੇਵਾਲ ਅਤੇ ਰਾਜਾ ਵੜਿੰਗ ਨੂੰ ਵੀ ਕਰੜੇ ਹੱਥੀਂ ਲਿਆ ਅਤੇ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪਿਛਲੇ ਦਿਨੀਂ ਜੋ ਕਿਸਾਨ ਖਿਲਾਫ ਬਿਆਨ ਦਿੱਤਾ ਹੈ ਕਿ ਕਿਸਾਨ ਪੈਸੇ ਦੇ ਕੇ ਧਰਨੇ ਵਿੱਚ ਬੰਦੇ ਭੇਜਦੇ ਹਨ ।
ਉਹਨਾ ਕਿਹਾ ਕਿ ਰਾਜਾ ਵੜਿੰਗ ਦਾ ਦਿਮਾਗ ਖਰਾਬ ਹੋ ਗਿਆ ਅਤੇ ਪਹਿਲਾਂ ਆਪਣੇ ਦਿਮਾਗ ਦਾ ਇਲਾਜ ਕਰਵਾਏ । ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ।ਉਹਨਾਂ ਕਿਹਾ ਕਿ ਜਿਹਨਾਂ ਸਮਾਂ ਖੇਤੀ ਆਰਡੀਨੈਂਸ ਬਿੱਲ ਰੱਦ ਨਹੀ ਕੀਤੇ ਜਾਦੇ ਹਨ ਉਹਨਾ ਸਮਾ ਸਾਡਾ ਇਹ ਸੰਘਰਸ਼ ਇਉ ਹੀ ਚੱਲਦਾ ਰਹੇਗਾ।