Punjab
ਚਾਈਨਾ ਡੋਰ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਜ਼ਖ਼ਮੀ

ਬਰਨਾਲਾ ਦੀ ਤਪਾ ਮੰਡੀ ‘ਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਗੰਭੀਰ ਜਖਮੀ ਹੋ ਗਿਆ| 19 ਸਾਲ ਦਾ ਲਖਵਿੰਦਰ ਸਿੰਘ ਮੋਟਰਸਾਈਕਲ ਤੇ ਘਰ ਜਾ ਰਿਹਾ ਸੀ, ਤਾਂ ਰਸਤੇ ਵਿੱਚ ਹੀ ਚਾਈਨਾ ਡੋਰ ਉਸਦੇ ਗਲ ਵਿੱਚ ਫਸ ਗਈ | ਤੇ ਉਸ ਦਾ ਗਲ ਕਾਫੀ ਵੱਢਿਆ ਗਿਆ| ਡੋਰ ਨਾਲ ਗਲ ਦੀਆਂ ਨਾੜਾਂ ਕੱਟਣ ਨਾਲ ਨੌਜਵਾਨ ਖ਼ੂਨੋਂ-ਖੂਨ ਹੋ ਗਿਆ| ਹੁਣ ਨੌਜਵਾਨ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਜ਼ਖ਼ਮੀ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ| ਪਰਿਵਾਰ ਨੇ ਪ੍ਰਸ਼ਾਸਨ ਤੋਂ ਚਾਈਨਾ ਡੋਰ ਵੇਚਣ ਵਾਲੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ|