International
ਵਾਧੂ ਆਕਸੀਜਨ ਬਿਨਾਂ ਹੀ 14 ਚੋਟੀਆਂ ਫਤਹਿ ਕਰ ਪਰਬਤਾਰੋਹੀ ਮਿੰਗਮਾ ਜੀ. ਨੇ ਕਾਇਮ ਕੀਤਾ ਨਵਾਂ ਰਿਕਾਰਡ
ਪ੍ਰਸਿੱਧ ਨੇਪਾਲੀ ਪਰਬਤਾਰੋਹੀ ਮਿੰਗਮਾ ਜੀ. ਸ਼ੇਰਪਾ ਨੇ ਨਵਾਂ ਰਿਕਾਇਡ ਕਾਇਮ ਕੀਤਾ ਹੈ, ਦਰਅਸਲ ਉਸ ਨੇ ਵਾਧੂ ਆਕਸੀਜਨ ਦੀ ਵਰਤੋਂ ਕੀਤੇ ਬਿਨਾਂ ਹੀ 8,000 ਮੀਟਰ ਤੋਂ ਵੱਧ ਉੱਚੀਆਂ ਸਾਰੀਆਂ 14 ਚੋਟੀਆਂ ‘ਤੇ ਚੜ੍ਹਨ ਵਾਲਾ ਪਹਿਲਾ ਨੇਪਾਲੀ ਪਰਬਤਾਰੋਹੀ ਬਣ ਕੇ ਇਤਿਹਾਸ ਰਚ ਦਿੱਤਾ।
ਇਹ ਮੁਹਿੰਮ ਕਰਵਾਉਣ ਵਾਲੇ ‘ਇਮੇਜਿਨ ਨੇਪਾਲ ਟ੍ਰੈਕਸ’ ਦੇ ਨਿਰਦੇਸ਼ਕ ਦਾਵਾ ਸ਼ੇਰਪਾ ਨੇ ਦਾਅਵਾ ਕੀਤਾ ਕਿ 38 ਸਾਲਾ ਮਿੰਗਮਾ ਸ਼ਾਮ 4:06 ਵਜੇ ਤਿੱਬਤ ਵਿਚ ਸ਼ੀਸ਼ਪਾਂਗਮਾ (8,027 ਮੀਟਰ) ਦੀ ਚੋਟੀ ‘ਤੇ ਪਹੁੰਚੇ ਅਤੇ ਇਸ ਤਰ੍ਹਾਂ ਉਹ ਬਿਨਾਂ ਵਾਧੂ ਆਕਸੀਜਨ ਦੇ 8,000 ਮੀਟਰ ਉੱਚੀਆਂ ਚੋਟੀਆਂ ਵਿਚੋਂ 14 ‘ਤੇ ਚੜ੍ਹਨ ਵਾਲੇ ਨੇਪਾਲ ਦੇ ਪਹਿਲੇ ਪਰਬਤਾਰੋਹੀ ਬਣ ਗਏ।
ਆਯੋਜਕ ਨੇ ਕਿਹਾ, “ਇਮੇਜਿਨ ਨੇਪਾਲ ਟ੍ਰੈਕਸ ਦੀ 11 ਮੈਂਬਰੀ ਟੀਮ ਦੀ ਅਗਵਾਈ ਕਰਦੇ ਹੋਏ ਮਿੰਗਮਾ ਜੀ. 2006 ਵਿੱਚ ਐਡਰਨ ਪਾਸਬਾਨ ਵੱਲੋਂ ਅਪਣਾਏ ਗਏ ਸਪੈਨਿਸ਼ ਰੂਟ ਰਾਹੀਂ ਸ਼ਾਮ 4:06 ਵਜੇ ਸਿਖਰ’ਤੇ ਪੁੱਜੇ।”
ਇੱਥੇ ਦੱਸ ਦੇਈਏ ਕਿ ਪਰਬਤਾਰੋਹੀ ਮਿੰਗਮਾ ਜੀ. ਦਾ ਜਨਮ ਪੂਰਬੀ ਨੇਪਾਲ ਦੇ ਦੋਲਖਾ ਜ਼ਿਲ੍ਹੇ ਦੇ ਰੋਲਵਾਲਿੰਗ ਗ੍ਰਾਮੀਣ ਨਗਰਪਾਲਿਕਾ ਖੇਤਰ ਵਿੱਚ ਹੋਇਆ ਸੀ। ਉਹ ਇਮੇਜਿਨ ਨੇਪਾਲ ਟ੍ਰੈਕਸ ਦੇ ਮੈਨੇਜਿੰਗ ਡਾਇਰੈਕਟਰ ਹਨ।