Punjab
ਜ਼ਮੀਨੀ ਵਿਵਾਦ ਦੇ ਚਲਦਿਆਂ ਰਿਸ਼ਤੇਦਾਰਾਂ ਨੇ ਕੀਤਾ ਕਤਲ

ਜ਼ਿਲਾ ਗੁਰਦਾਸਪੁਰ ਦੇ ਪਿੰਡ ਜੋੜਾ ਸਿੰਘਾਂ ਦੇ ਰਹਿਣ ਵਾਲੇ ਸੁਰਜੀਤ ਸਿੰਘ ਦਾ ਜ਼ਮੀਨੀ ਵਿਵਾਦ ਕਰਕੇ ਹੋਇਆ ਕਤਲ ਮਿਲੀ ਜਾਣਕਾਰੀ ਅਨੁਸਾਰ ਪੈਲੀ ਦੀ ਵੰਡ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਦਾ ਆਪਣੇ ਰਿਸ਼ਤੇਦਾਰਾਂ ਨਾਲ ਝਗੜਾ ਚੱਲ ਰਿਹਾ ਸੀ ਅਤੇ ਮ੍ਰਿਤਕ ਦੇ ਪਰਿਵਾਰ ਵੱਲੋਂ ਤਿੰਨ ਕਨਾਲ ਪੈਲੀ ਰਿਸ਼ਤੇਦਾਰਾਂ ਦੇ ਨਾਂ ਵੀ ਕਰ ਦਿੱਤੀ ਗਈ ਸੀ। ਪਰ ਬੀਤੇ ਦਿਨ ਪੈਲੀ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਫੇਰ ਤੋਂ ਜਬਰਦਸਤੀ ਵਾਹ ਦਿੱਤੀ ਗਈ। ਅੱਜ ਜਦੋਂ ਸੁਰਜੀਤ ਸਿੰਘ ਪੈਲੀ ਵਿਚ ਕੰਮ ਕਰ ਰਿਹਾ ਸੀ ਤਾਂ ਉਸ ਦੇ ਰਿਸ਼ਤੇਦਾਰ ਉਸ ਨੂੰ ਆਕੇ ਹਮਲਾ ਕਰ ਦਿਤਾ ਅਤੇ ਉਸ ਦਾ ਕਤਲ ਕਰ ਦਿੱਤਾ।
ਮ੍ਰਿਤਕ ਦੀ ਪਤਨੀ ਅਤੇ ਬੇਟੇ ਨੇ ਦੱਸਿਆ ਕਿ ਸਾਡੇ ਰਿਸ਼ਤੇਦਾਰਾਂ ਨਾਲ ਜਮੀਨ ਦਾ ਝਗੜਾ ਸੀ ਪਹਿਲਾ ਵੀ ਸਾਡੀ ਜਮੀਨ ਜਬਰੀ ਵਾਹੀ ਗਈ ਸੀ ਫਿਰ ਅਸੀਂ ਫੈਸਲਾ ਕਰਕੇ 3 ਕਨਾਲ ਰਕਬਾ ਉਨ੍ਹਾਂ ਨੂੰ ਦੇ ਦਿਤਾ ਸੀ ਪਰ ਹੁਣ ਫਿਰ ਦੋਸ਼ੀਆਂ ਵਲੋਂ ਸਾਡੀ ਜਮੀਨ ਉਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਦੋਸ਼ੀ ਅੱਜ ਸਵੇਰ ਤੋਂ ਹੀ ਉਨ੍ਹਾਂ ਨੂੰ ਮਾਰਨ ਦੀ ਫ਼ਿਰਾਕ ਵਿਚ ਸਨ, ਸੁਰਜੀਤ ਸਿੰਘ ਅੱਜ ਜਦੋਂ ਪੈਲੀ ਵਿਚ ਕੰਮ ਕਰ ਰਿਹਾ ਸੀ ਤਾਂ ਉਸ ਦਾ ਕਤਲ ਕਰ ਦਿੱਤਾ ਗਿਆ।
ਉਧਰ ਪੁਲਿਸ ਅਧਕਾਰੀ ਸੁਖਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੀ ਜਾਣਕਾਰੀ ਮਿਲੀ ਸੀ ਕੀ ਜੋੜਾ ਸਿੰਘਾਂ ਵਿਚ ਜ਼ਮੀਨੀ ਵਿਵਾਦ ਨੂੰ ਲੈਕੇ ਸੁਰਜੀਤ ਸਿੰਘ ਦਾ ਉਸਦੇ ਹੀ ਰਿਸ਼ਤੇਦਾਰਾਂ ਵਲੋਂ ਪੈਲੀ ਵਿਚ ਕਤਲ ਕਰਦਿਤਾ ਗਿਆ ਹੈ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ