Connect with us

Uncategorized

ਭਰਾ ਨੇ ਭੈਣ ਨੂੰ ਦਿੱਤੀ ਜ਼ਮੀਨੀ ਝਗੜੇ ਨੂੰ ਲੈ ਕੇ ਦਰਦਨਾਕ ਮੌਤ

Published

on

gurdaspur

ਇਹ ਕਿਹਾ ਜਾਂਦਾ ਹੈ ਕਿ ਭਰਾ ਭੈਣਾਂ ਦੀ ਸੁਰੱਖਿਆ ਲਈ ਹੁੰਦੇ ਹਨ ਪਰ ਕਹਿੰਦੇ ਹਨ ਕਿ ਜਿੱਥੇ ਗੱਲ ਜ਼ਮੀਨੀ ਝਗੜੀਆਂ ਦੀ ਆ ਜਾਵੇ ਉੱਥੇ ਲੋਕ ਰਿਸ਼ਤੇ ਕਿ ਇਨਸਾਨਿਤ ਵੀ ਭੁੱਲ ਜਾਂਦੇ ਹਨ। ਇਸ ਤਰ੍ਹਾਂ ਦੀ ਹੀ ਇਕ ਵਾਰਦਾਤ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ। ਜ਼ਮੀਨੀ ਝਗੜੇ ਨੂੰ ਲੈ ਕੇ ਰਿਸ਼ਤਿਆਂ ‘ਚ ਕਤਲ ਦੇ ਕਈ ਮਾਮਲੇ ਬਹੁਤ ਜ਼ਿਆਦਾ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਤਰ੍ਹਾਂ ਹੀ ਨੌਜਵਾਨ ਮਨਪ੍ਰੀਤ ਸਿੰਘ ਨੇ ਜ਼ਮੀਨ ਦੀ ਵੱਟ ਨੂੰ ਲੈ ਕੇ ਆਪਣੇ ਚਾਚੇ ਦੀ ਧੀ  ਤੇ ਆਪਣੀ ਚਾਚੀ ਨੂੰ ਟਰੈਕਟਰ ਦੇ ਹੇਠਾਂ ਕੁਚਲ ਦਿੱਤਾ।

ਇਸ ਦੌਰਾਨ ਉਹ ਗੰਭੀਰ ਰੂਪ ਨਾਲ ਜਖ਼ਮੀ ਹੋ ਗਈ ਹੈ। ਮ੍ਰਿਤਕ ਲੜਕੀ ਦਾ ਨਾਂ ਸੁਮਨਪ੍ਰੀਤ ਕੌਰ ਹੈ ਤੇ ਉਸ ਦੀ ਉਮਰ 21 ਸਾਲ ਹੈ0। ਇਸ ਮਾਮਲੇ ‘ਚ ਪੁਲਿਸ ਨੇ ਮਨਪ੍ਰੀਤ ਸਿੰਘ ਤੇ ਉਸਦੀ ਮਾਂ ਗੁਰਮੀਤ ਕੌਰ ਖਿਲਾਫ ਮਾਮਲਾ ਦਰਜ ਕੀਤਾ ਆ ਹੈ। ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਦਾ ਹੈ ਕਿ ਇਨ੍ਹਾਂ ‘ਚ ਜ਼ਮੀਨ ਨੂੰ ਲੈ ਕੇ ਕੁਝ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ। ਉਸ ਨੇ ਆਪਣੀ ਚਚੇਰੀ ਭੈਣ ਨੂੰ ਟਰੈਕਟਰ ਹੇਠ ਕੁਚਲ ਦਿੱਤਾ।  ਜਿਸ ਦੌਰਾਨ ਉਸ ਨੂੰ ਫਿਰ ਜਖਮੀ ਹਾਲਾਤ ‘ਚ ਹਸਪਤਾਲ ‘ਚ ਲੈਜਾਇਆ ਗਿਆ। ਪਰ ਦੁੱਖ ਦੀ ਗੱਲ ਇਹ ਹੈ ਕਿ ਉਸ ਨੂੰ ਬਚਾਇਆ ਨਹੀਂ ਗਿਆ। ਇਸ ਦੌਰਾਨ ਉਸ ਦੇ ਪਰਿਵਾਰਕ ਮੈਂਬਰ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ।