Uncategorized
ਅਮਰੀਕਾ ‘ਚ ਪੰਜਾਬ ਦੇ ਨੌਜਵਾਨ ਦੀ ਬੇਰਹਮੀ ਨਾਲ ਮੌਤ

ਅਮਰੀਕਾ ‘ਚ ਲਗਤਾਰ ਆਏ ਦਿਨ ਮੌਤਾਂ ਦੀਆਂ ਖਬਰਾ ਸਾਹਮਣੇ ਆ ਰਹੀਆ ਹਨ। ਇਸ ਦੌਰਾਮ ਤਰਨਤਾਰਨ ਦੇ ਪਿੰਡ ਗਗੜੇਵਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਉਹ ਨੌਜਵਾਨ ਕੁਝ ਸਮਾਂ ਪਹਿਲਾ ਹੀ ਬਾਹਰ ਗਿਆ ਸੀ। ਜਿਸ ਦੌਰਾਨ ਉੱਥੇ ਇਕ ਸਰਫਿਰੇ ਗੌਰੇ ਵੱਲੋਂ ਗੋਲੀਬਾਰੀ ਕੀਤੀ ਗਈ ਜਿਸ ‘ਚ ਉਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਇਸ ਨਾਲ ਹੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਭਰਾ ਹਰਦਿਆਲ ਸਿੰਘ ਨੇ ਦੱਸਿਆ ਕਿ ਤਪਤੇਜਦੀਪ ਸਿੰਘ ਕੈਲੇਫੋਰਨੀਆ ਵਿੱਚ ਰਹਿੰਦਾ ਸੀ ਅਤੇ ਸੈਨਹੈਜੋ ਵਿਖੇ ਕੰਮ ਕਰਦਾ ਸੀ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕੰਮ ਤੇ ਗਿਆ ਸੀ। ਜਿਥੇ ਇਕ ਸਿਰ ਫਿਰੇ ਗੋਰੇ ਵੱਲੋਂ ਗੋਲੀ ਚਲਾ ਕੇ ਅੱਠ ਜਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਿਨ੍ਹਾਂ ਵਿੱਚੋਂ ਇੱਕ ਉਨ੍ਹਾਂ ਦਾ ਭਰਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਕੁਝ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ ਜੋ ਵਿਆਹਿਆ ਹੋਇਆ ਸੀ ਤੇ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਉਨ੍ਹਾਂ ਦਾ ਇਕ ਤਿੰਨ ਸਾਲ ਦਾ ਬੇਟਾ ਸੀ ਅਤੇ ਇਕ ਸਾਲ ਇਕ ਬੇਟੀ ਵੀ ਉਨ੍ਹਾਂ ਦੇ ਨਾਲ ਹੀ ਰਹਿੰਦੇ ਸੀ । ਮ੍ਰਿਤਕ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਹਮਲਾਵਰ ਗੋਰੇ ਵੱਲੋਂ ਅੱਠ ਜਣਿਆਂ ਨੂੰ ਮੌਤ ਦੇ ਘਾਟ ਉਤਾਰਨ ਉਪਰੰਤ ਖੁਦ ਨੂੰ ਵੀ ਗੋਲੀ ਮਾਰ ਲਈ ਗਈ ਸੀ ਅਤੇ ਉਸਦੀ ਵੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ। ਪਰਿਵਾਰ ਵੱਲੋਂ ਅਮਰੀਕਾ ਸਰਕਾਰ ਪਾਸੋਂ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ।