Punjab
ਪਠਾਨਕੋਟ ਵਿਖੇ ਸੜਕ ਕਿਨਾਰੇ ਲਟਕਦੀ ਮਿਲੀ ਲਾਸ਼
ਪਠਾਨਕੋਟ, 02 ਜੁਲਾਈ (ਮੁਕੇਸ਼ ਸੈਣੀ): ਪਠਾਨਕੋਟ ਦੇ ਨਾਲ ਲੱਗਦੇ ਪਿੰਡ ਕੋਠੀ ਮੁਗਲਾਂ ਦੇ ਕੋਲ ਪਠਾਨਕੋਟ ਅਮ੍ਰਿਤਸਰ ਕੌਮੀ ਸ਼ਾ ਮਾਰਗ ਉਪਰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੁਝ ਲੋਕਾਂ ਨੇ ਸੜਕ ਕਿਨਾਰੇ ਮ੍ਰਿਤਕ ਦੀ ਲਾਸ਼ ਫਲਾਈਓਵਰ ਦੇ ਨਾਲ ਲਟਕਦੀ ਵੇਖੀ। ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਇਤਲਾਹ ਕੀਤੀ। ਮੌਕੇ ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਡਾਗ ਸਕਾਟ ਟੀਮ ਦੇ ਨਾਲ ਪੂਰੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਆਸ਼ੰਕਾ ਹੈ ਕਿ ਉਸ ਦਾ ਕਤਲ ਕਰਕੇ ਉਸ ਨੂੰ ਲਟਕਾਇਆ ਗਿਆ ਹੈ ਕਿਉਂਕਿ ਰਾਤ ਦੇ ਸਮੇਂ 10 ਵਜੇ ਤੱਕ ਉਸ ਦਾ ਫ਼ੋਨ ਚੱਲ ਰਿਹਾ ਸੀ ਉਸ ਤੋਂ ਬਾਅਦ ਉਸ ਦਾ ਫੋਨ ਸਵਿੱਚ ਆਫ ਹੋ ਗਿਆ ਅਤੇ ਸਵੇਰੇ ਉਹਦੀ ਲਾਸ਼ ਮਿਲੀ। ਉਸ ਕੋਲ ਸਾਰੇ ਦਿਨ ਦੀ ਕੀਤੀ ਗਈ ਕੁਲੈਕਸ਼ਨ ਦਾ ਕੋਈ ਵੀ ਪੈਸਾ ਨਹੀਂ ਸੀ ਅਤੇ ਲੈਪਟਾਪ ਟੁੱਟਿਆ ਹੋਇਆ ਮਿਲਿਆ। ਜਿਸ ਕਾਰਨ ਸਾਨੂੰ ਲੱਗਦਾ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਪੁੱਲ ਦੇ ਨਾਲ ਲਟਕਾ ਦਿੱਤਾ ਗਿਆ। ਫਿਲਹਾਲ ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਬਾਰੇ ਗੱਲ ਕਰਦੇ ਹੋਏ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਰਾਤ ਦੇ ਸਮੇਂ ਉਸਦੇ ਨਾਲ ਮ੍ਰਿਤਕ ਦੀ ਗੱਲ ਹੋਈ ਸੀ ਅਤੇ ਉਸ ਨੇ ਕਿਹਾ ਸੀ ਕਿ 10 ਵਜੇ ਤੱਕ ਘਰ ਆ ਜਾਵੇਗਾ। ਪਰ ਜੇ ਸਵੇਰੇ ਉਸਦੀ ਲਾਸ਼ ਮਿਲੀ ਸਾਨੂੰ ਸ਼ੰਕਾ ਹੈ ਕਿ ਉਸ ਨੂੰ ਮਾਰਿਆ ਗਿਆ ਹੈ।
ਉਥੇ ਹੀ ਦੂਜੇ ਪਾਸੇ ਜਦੋਂ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਵੀ ਇਹ ਆਸ਼ੰਕਾ ਜਤਾ ਰਹੀ ਹੈ ਕਿ ਇਸ ਦਾ ਕਤਲ ਕੀਤਾ ਗਿਆ ਹੈ। ਪਰ ਪੂਰੇ ਮਾਮਲੇ ਦੀ ਜਾਂਚ ਉਹ ਕਰ ਰਹੇ ਹਨ ਅਤੇ ਉਸ ਤੋਂ ਬਾਅਦ ਹੀ ਖੁਲਾਸਾ ਹੋਵੇਗਾ ਕਿ ਆਖਿਰ ਇਸਦੇ ਨਾਲ ਕੀ ਹੋਇਆ ਸੀ।