Corona Virus
ਮਸ਼ਹੂਰ ਸੰਗੀਤਕਾਰ ਬੱਪੀ ਲਹਿਰੀ ਕੋਰੋਨਾ ਪਾਜ਼ੇਟਿਵ ਹੋਣ ਦੌਰਾਨ ਹਸਪਤਾਲ ‘ਚ ਹੋਏ ਭਰਤੀ
ਕੋਰੋਨਾ ਦਾ ਕਹਿਰ ਇਨ੍ਹਾਂ ਵੱਧ ਗਿਆ ਹੈ ਕਿ ਇਹ ਹੋਲੀ ਹੋਲੀ ਆਪਣੀ ਚਪੇਟ ‘ਚ ਸਭ ਨੂੰ ਲੈ ਰਿਹਾ ਹੈ। ਇਸ ਦੌਰਾਨ ਕਈ ਬਾਲੀਵੁੱਡ ਅਦਾਕਾਰਾਂ ਵੀ ਕੋਰੋਨਾ ਸੰਕ੍ਰਮਿਤ ਹੋ ਰਹੇ ਹਨ।ਇਸ ਨਾਲ ਬੱਪੀ ਲਹਿਰੀ ਇਕ ਜਾਣੀਆ ਮਾਣੀਆ ਨਾਂ ਹੈ। ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਬੱਪੀ ਲਹਿਰੀ ਵੀ ਕੋਰੋਨਾ ਦੀ ਲਪੇਟ ‘ਚ ਆ ਗਏ ਹਨ।ਜਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਕੋਰੋਨਾ ਇਨਫੈਕਟਡ ਹਨ ਤਾਂ ਉਨ੍ਹਾਂ ਨੂੰ ਮੁੰਬਈ ਦੇ ਹਸਪਤਾਲ ਬਰੀਚ ਕੈਂਡੀ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਦੀ ਜਾਣਕਾਰੀ ਖ਼ੁਦ ਬੱਪੀ ਲਹਿਰੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਦਿੱਤੀ ਹੈ।
ਇਸ ਨਾਲ ਉਨ੍ਹਾਂ ਦੀ ਧੀ ਰੇਮਾ ਲਹਿਰੀ ਬਸੰਲ ਨੇ ਵੀ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਬੱਪੀ ਦਾ ਨੇ ਹਮੇਸ਼ਾ ਹੀ ਸਾਵਧਾਨੀ ਵਰਤੀ ਹੈ ਪਰ ਇਨ੍ਹਾਂ ਸਾਵਧਾਨੀਆਂ ਦਾ ਪਾਲਣ ਕਰਨ ਦੇ ਬਾਵਜੂਦ ਵੀ ਉਹ ਕੋਰੋਨਾ ਇਨਫੈਕਟਿਡ ਹੋ ਗਏ। ਉਨ੍ਹਾਂ ਦੀ ਧੀ ਤੋਂ ਮਿਲੀ ਜਾਣਕਾਰੀ ਅਨੁਸਾਰ ਬੱਪੀ ਦਾ ‘ਚ ਕੁਝ ਅਜਿਹੇ ਲੱਛਣ ਸੀ ਜਿਸ ਤੋਂ ਬਾਅਦ ਉਹਨਾਂ ਟੈਸਟ ਕਰਵਾਇਆ ਤਾਂ ਉਹ ਕੋਰੋਨਾ ਇਨਫੈਕਟਿਡ ਨਿਕਲੇ। ਜਿਸ ਦੌਰਾਨ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਕੁਝ ਦਿਨਾਂ ਇਲਾਜ ਤੋਂ ਬਾਅਦ ਬੱਪੀ ਲਹਿਰੀ ਜਲਦ ਘਰ ਵਾਪਿਸ ਆ ਜਾਣਗੇ। ਇਸ ਨਾਲ ਉਨ੍ਹਾਂ ਨੇ ਲੋਕਾਂ ਤੋਂ ਅਪੀਲ ਕੀਤੀ ਕਿ ਜੋ ਵੀ ਲੋਕ ਬੱਪੀ ਨਾਲ ਕੁਝ ਦਿਨਾਂ ਤੋਂ ਸਪੰਰਕ ‘ਚ ਆਏ ਹਨ ਉਹ ਆਪਣਾ ਕੋਵਿਡ ਟੈਸਟ ਜਰੂਰ ਕਰਵਾਉਣ। ਇਸ ਨਾਲ ਰੇਮਾ ਲਹਿਰੀ ਕਹਿੰਦੀ ਕਿ ਇਸ ਮੁਸ਼ਕਿਲ ਵਕਤ ‘ਚ ਬੱਪੀ ਦਾ ਨੂੰ ਉਨ੍ਹਾਂ ਦੇ ਫੈਨਸ ਦੀਆ ਦੁਆਵਾਂ ਦੀ ਜ਼ਰੂਰਤ ਹੈ। ਇਸ ਲਈ ਸਭ ਉਨ੍ਹਾਂ ਦੀ ਚੰਗੀ ਸਹਿਤ ਲਈ ਦੁਆ ਕਰਿਉ।