Connect with us

Punjab

ਲੁਧਿਆਣਾ ‘ਚ ਨੇਪਾਲੀ ਨੌਕਰਾਣੀ ਨੇ ਪਰਿਵਾਰਿਕ ਮੈਂਬਰਾਂ ਨੂੰ ਦਿੱਤਾ ਨਸ਼ੀਲਾ ਪਦਾਰਥ

Published

on

15 ਦਸੰਬਰ 2023: ਲੁਧਿਆਣਾ ਦੇ ਸੈਕਟਰ 32 ਸਥਿਤ ਇੱਕ ਘਰ ਵਿੱਚ ਰੱਖੀ ਗਈ ਨੇਪਾਲੀ ਨੌਕਰਾਨੀ ਵੱਲੋਂ ਤਿੰਨ ਲੋਕਾਂ ਨੂੰ ਕੋਈ ਨਸ਼ੀਲਾ ਪਦਾਰਥ ਖਿਲਾਫ ਕੇ ਬੇਹੋਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ ਜਿੱਥੇ ਇਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਡਾਕਟਰ ਇਹਨਾਂ ਦਾ ਇਲਾਜ ਕਰ ਰਹੇ ਹਨ। ਇਸ ਦੌਰਾਨ ਘਰ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਘਰ ਦੇ ਮਾਲਕਾਂ ਮੁਤਾਬਕ ਉਹਨਾਂ ਨੇ ਦੋ ਦਿਨ ਪਹਿਲਾਂ ਇੱਕ ਨੇਪਾਲੀ ਨੌਕਰਾਨੀ ਨੂੰ ਕੰਮ ਤੇ ਰੱਖਿਆ ਸੀ। ਇਸ ਦੌਰਾਨ ਉਹਨਾਂ ਨੇ ਨੌਕਰਾਨੀ ਤੋਂ ਉਸਦੇ ਪਛਾਣ ਸਬੰਧੀ ਦਸਤਾਵੇਜ਼ ਮੰਗੇ ਸਨ ਅਤੇ ਦਸਤਾਵੇਜ ਨਾ ਦੇਣ ਤੇ ਕੰਮ ਤੇ ਨਾ ਆਉਣ ਲਈ ਕਿਹਾ ਸੀ। ਘਰਦਿਆਂ ਮੁਤਾਬਕ ਅੱਜ ਉਹ ਕੰਮ ਤੇ ਗਏ ਸਨ ਕਿ ਪਿੱਛੋਂ ਨੌਕਰਾਣੀ ਨੇ ਘਰ ਵਿੱਚ ਕੰਮ ਕਰਦੇ ਕੁਕ, ਸੱਤ ਮਹੀਨੇ ਦੇ ਬੱਚੇ ਨੂੰ ਸੰਭਾਲਣ ਵਾਲੀ ਮਹਿਲਾ ਅਤੇ ਉਹਨਾਂ ਦੇ ਘਰ ਦੇ ਵਿੱਚ ਆਈ ਇੱਕ ਮਹਿਲਾ ਰਿਸ਼ਤੇਦਾਰ ਨੂੰ ਕੋਈ ਨਸ਼ੀਲਾ ਪਦਾਰਥ ਦੇ ਦਿੱਤਾ। ਹਾਲਾਂਕਿ ਸਾਵਧਾਨੀ ਵਜੋਂ ਉਹਨਾਂ ਨੇ ਘਰ ਦੇ ਹਰ ਇੱਕ ਕਮਰੇ ਵਿੱਚ ਸੀਸੀਟੀਵੀ ਕੈਮਰੇ ਲਗਾ ਰੱਖੇ ਹਨ ਅਤੇ ਜਦੋਂ ਉਨਾਂ ਨੇ ਕੈਮਰਿਆਂ ਵਿੱਚ ਕਿਸੇ ਵੀ ਵਿਅਕਤੀ ਨੂੰ ਹਿਲਦੇ ਡੁਲਦੇ ਨਾ ਦੇਖਿਆ ਤਾਂ ਉਹਨਾਂ ਨੂੰ ਸ਼ੱਕ ਹੋਇਆ ਤੇ ਗੁਆਂਢੀਆਂ ਨੂੰ ਸੁਚਨਾ ਸੀਟੀ।ਗੁਆਂਢੀਆਂ ਨੇ ਆ ਕੇ ਮੌਕੇ ਤੇ ਦੇਖਿਆ ਤਾਂ ਨੌਕਰਾਨੀ ਆਪਣਾ ਸਮਾਨ ਪੈਕ ਕਰ ਰਹੇ ਸੀ ਅਤੇ ਉਹ ਮੌਕੇ ਤੋਂ ਹੀ ਫਰਾਰ ਹੋ ਗਈ। ਉਹਨਾਂ ਨੇ ਸੂਚਨਾ ਪੁਲਿਸ ਨੂੰ ਦਿੱਤੀ ਹੈ।