Governance
ਨਾਭਾ ਦੀ ਜੇਲ੍ਹ ਮੁੜ ਵਿਵਾਦਾਂ ‘ਚ ਆਈ

7 ਮਾਰਚ: ਪੰਜਾਬ ਦੀਆਂ ਜੇਲ੍ਹਾਂ ਆਏ ਦਿਨ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ,ਤੇ ਹੁਣ ਇਕ ਵਾਰ ਫਿਰ ਤੋਂ ਨਾਭਾ ਸਥਿਤ ਨਵੀਂ ਜ਼ਿਲ੍ਹਾ ਜੇਲ੍ਹ ਵਿਚੋਂ ਦੋ ਜੇਲ੍ਹ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਡਿਪਟੀ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਵੱਲੋਂ ਲਿਖਤੀ ਰੂਪ ਵਿਚ ਥਾਣਾ ਸਦਰ ਨਾਭਾ ਵਿਖੇ ਦਿੱਤੇ ਬਿਆਨਾਂ ਮੁਤਾਬਿਕ ਵਾਰਡਰ ਵਰਿੰਦਰ ਕੁਮਾਰ ਤੇ ਤਰਨਦੀਪ ਸਿੰਘ ਦੋਵੇਂ ਮਿਲੀਭੁਗਤ ਨਾਲ ਗੈਰ ਕਾਨੂੰਨੀ ਸਾਮਾਨ ਅੰਦਰ ਕੈਦੀ, ਹਵਾਲਾਤੀ ਅਤੇ ਹੋਰ ਬੰਦੀਆਂ ਨੂੰ ਸਪਲਾਈ ਕਰਦੇ ਸਨ।

ਵਰਿੰਦਰ ਕੋਲੋਂ ਸ਼ੱਕ ਦੇ ਆਧਾਰ ‘ਤੇ ਕੀਤੀ ਤਲਾਸ਼ੀ ਦੌਰਾਨ ਦੋ ਐੱਮ. ਆਈ ਦੇ ਮੋਬਾਈਲ ਬਰਾਮਦ ਕੀਤੇ ਗਏ ਹਨ। ਜਿਸ ਸਬੰਧੀ ਥਾਣਾ ਸਦਰ ਮੁਖੀ ਜੈਇੰਦਰ ਸਿੰਘ ਰੰਧਾਵਾ ਮੁਤਾਬਿਕ ਦੋਵਾਂ ‘ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਦਸ ਦਈਏ ਕਿ ਨਿੱਤ ਦਿਨ ਜੇਲ੍ਹਾਂ ‘ਚ ਮੋਬਾਇਲ, ਸਿਮ ਅਤੇ ਨਸ਼ਾ ਬਰਾਮਦ ਹੋ ਰਿਹਾ ਹੈ ਜਿਸ ਕਾਰਨ ਪੁਲਿਸ ਪ੍ਰਸਾਸ਼ਨ ‘ਤੇ ਸਵਾਲ ਖੜ੍ਹੇ ਹੁੰਦੇ ਹਨ।