Punjab
ਨਕੋਦਰ ਵਿਧਾਇਕ ਨੇ ਆਪਣੇ ਪਿੰਡ ਤੋਂ ਘਰ-ਘਰ ਆਟਾ ਦਾਲ ਸਕੀਮ ਦੀ ਕੀਤੀ ਸ਼ੁਰੂਆਤ

ਪੰਜਾਬ ਸਰਕਾਰ ਵੱਲੋਂ ਆਟਾ ਦਾਲ ਸਕੀਮ ਘਰ-ਘਰ ਪਹੁੰਚਾਉਣ ਦੀ ਸ਼ੁਰੂਆਤ ਬੀਰ ਪਿੰਡ ਤੋ ਕੀਤੀ ਗਈ ਅਤੇ ਇਸ ਮੌਕੇ ਨਕੋਦਰ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕੀਤਾ ਇਸ ਮੌਕੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਨੂੰ ਇਸ ਸਕੀਮ ਦੀ ਜ਼ਰੂਰਤ ਨਹੀਂ ਤਾਂ ਤੁਸੀਂ ਇਸ ਨੂੰ ਛੱਡ ਦੋ ਤਾਂ ਕਿ ਜੋ ਜ਼ਰੂਰਤਮੰਦ ਪਰਿਵਾਰਾਂ ਨੂੰ ਇਸ ਸਕੀਮ ਦੀ ਜ਼ਰੂਰਤ ਹੈ ਉਹਨਾਂ ਨੂੰ ਮਿਲ ਸਕੇ ਅਤੇ ਇਸ ਮੌਕੇ ਉਹਨਾਂ ਕਿਹਾ ਕਿ ਹੁਣ ਜੋ ਸਕੂਲਾਂ ਵਿੱਚ ਵਿਦਿਆਰਥੀਆਂ ਵਾਸਤੇ ਰਾਸ਼ਨ ਜਾ ਰਿਹਾ ਹੈ ਉਸ ਨੂੰ ਲੈਕੇ ਕੇ ਵੀ ਸਮੇਂ ਸਮੇਂ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਅਤੇ ਉਹਨਾਂ ਕਿਹਾ ਕਿ ਹੁਣ ਲਾਭਪਾਤਰੀਆਂ ਨੂੰ ਲਾਈਨਾਂ ਵਿੱਚ ਨਹੀਂ ਲਗਣਾ ਪਵੇਗਾ ਉਨ੍ਹਾਂ ਨੂੰ ਘਰ-ਘਰ ਆਟਾ ਦਾਲ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈ|