Punjab
ਟੀ-ਪੁਆਇੰਟ ਤੋਂ ਮੋਟਰਸਾਈਕਲ ਸਵਾਰ ਦੋ ਵਿਅਕਤੀ ਕੋਲੋਂ ਬਰਾਮਦ ਹੋਏ ਨਸ਼ੀਲੇ ਪਦਾਰਥ

28 ਜਨਵਰੀ 2024: ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਟੀ ਪੁਆਇੰਟ ਭੂਸੇ ਤੋਂ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ 3 ਕਿਲੋ 290 ਗ੍ਰਾਮ ਨਸ਼ੀਲੀ ਆਈਸ ਤੇ 145 ਗ੍ਰਾਮ ਪੈਕਿੰਗ ਮਲੀਰੀਅਲ ਸਮੇਤ ਕਾਬੂ ਕੀਤਾ ਹੈ| ਉਹਨਾਂ ਦੀ ਪਹਿਚਾਣ ਰਵਿੰਦਰ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਹਰਦੋ ਰਤਨ ਥਾਣਾ ਘਰਿੰਡਾ ਤੇ ਦੁਸਰੇ ਦੀ ਪਹਿਚਾਣ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਮੰਗਲ ਸਿੰਘ ਵਾਸੀ ਧਨੋਵਾ ਕਲਾ ਥਾਣਾ ਘਰਿੰਡਾ ਦੇ ਰੂਪ ਵਿੱਚ ਹੋਈ ਹੈ ਅੱਜ ਐਸ ਆਈ ਬਲਜਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਨਾਲ ਦੇ ਸ਼ਬੰਧ ਵਿੱਚ ਟੀ ਪੁਆਇੰਟ ਭੂਸੇ ਸਰਾਏ ਅਮਾਨਤ ਖਾਂ ਪੁੱਜੇ ਤਾਂ ਇਕ ਮੋਟਰਸਾਈਕਲ ਬਿਨਾ ਨੰਬਰੀ ਮਾਰਕਾ ਪਲਟੀਨਾ ਰੰਗ ਕਾਲ ਪਰ ਦੋ ਨੋਜਵਾਨ ਆਏ। ਜਿੰਨਾ ਨੂੰ ਕਾਬੂ ਕਰਕੇ ਉਹਨਾ ਪਾਸੋ 3 ਕਿਲੋ 290 ਗ੍ਰਾਮ ਨਸ਼ੀਲੀ ਆਈਸ ਤੇ 145 ਗ੍ਰਾਮ ਪੈਕਿੰਗ ਮਲੀਰੀਅਲ ਇੱਕ ਮੋਟਰ ਸਾਈਕਲ ਬਿਨਾ ਨੰਬਰੀ ਮਾਰਕਾ ਪਲਟੀਨਾ ਬਰਾਮਦ ਕਰਕੇ ਉਹਨਾਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 7/24 ਧਾਰਾ 22-ਸੀ, 61-85 ਦੇ ਅਧੀਨ ਕੇਸ ਦਰਜ ਕੀਤਾ ਹੈ|