punjab
ਨਵਜੋਤ ਸਿੱਧੂ ਤੇ CM ਚੰਨੀ ਚ ਸੁਲ੍ਹਾ ਕਰਾਉਣ ਲਈ ਫਿਰ ਹੋ ਰਹੀ ਹੈ ਮੀਟਿੰਗ -ਪੜ੍ਹੋ ਮੀਟਿੰਗ ਚ ਹੋਰ ਕਿਹੜੇ ਆਗੂ ਸ਼ਾਮਲ ?

ਚੰਡੀਗੜ੍ਹ:- ਪੰਜਾਬ ਦੇ ਰਾਜ ਭਵਨ ਗੈਸਟ ਹਾਊਸ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤੇ ਨਵਜੋਤ ਸਿੰਘ ਸਿੱਧੂ ਦੀ ਮੀਟਿੰਗ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਕਰਵਾਈ ਜਾ ਰਹੀ ਹੈ । ਮੀਟਿੰਗ ਚ ਮੰਤਰੀ ਪਰਗਟ ਸਿੰਘ ਵੀ ਮੌਜੂਦ ਹਨ । ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਅੱਜ ਸ਼ੁਰੂ ਹੋਏ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਵੀ ਸ਼ਾਮਲ ਨਹੀਂ ਹੋਏ ਅਤੇ ਸਗੋਂ ਉਨ੍ਹਾਂ ਨੇ ਉਲਟਾ ਪੰਜਾਬ ਭਵਨ ਵਿੱਚ ਪ੍ਰੈਸ ਕਾਨਫਰੰਸ ਕਰਕੇ ਚੰਨੀ ਸਰਕਾਰ ਤੇ ਕਈ ਸਵਾਲ ਖੜ੍ਹੇ ਕੀਤੇ ।