punjab
ਨਵਜੋਤ ਸਿੰਘ ਸਿੱਧੂ ਵੱਲੋ ਬਿਜਲੀ ਬੋਰਡ ਦੇ ਭੁੱਖ ਹੜਤਾਲ ਤੇ ਬੈਠੇ ਨੌਜਵਾਨਾਂ ਨੂੰ ਜੂਸ ਪਿਲਾ ਕੇ ਉਨ੍ਹਾਂ ਦਾ ਮਰਨ ਵਰਤ ਖਤਮ ਕਰਵਾਇਆ

ਪੀ ਐਸ ਪੀ ਸੀ ਐਲ ਦੇ ਮੁੱਖ ਦਫਤਰ ਨੂੰ ਵੱਖ ਵੱਖ ਜਥੇਬੰਦਿਆਂ ਵਲੋਂ ਘੇਰ ਕੇ ਮੁਖ ਗੇਟ ਬੰਦ ਕੀਤਾ ਹੋਇਆ । ਉਥੇ ਹੀ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੜਕਸਾਰ ਅੱਜ ਬਿਜਲੀ ਬੋਰਡ ਧਰਨਾ ਸਥਲ ਉੱਤੇ ਪਹੁੰਚੇ ਅਤੇ ਪਿਛਲੇ ਕਈ ਦਿਨਾਂ ਤੋਂ ਬਿਜਲੀ ਬੋਰਡ ਦੇ ਉਪਰ ਭੁੱਖ ਹੜਤਾਲ ਉੱਤੇ ਬੈਠੇ ਨੌਜਵਾਨਾਂ ਨੂੰ ਜੂਸ ਦੇ ਕੇ ਉਨ੍ਹਾਂ ਦਾ ਮਰਨ ਵਰਤ ਖਤਮ ਕਰਵਾਇਆ। ਇਸ ਮੌਕੇ ਸਿੱਧੂ ਨੇ ਕਿਹਾ ਕਿ ਉਹ ਇਨ੍ਹਾਂ ਸਾਰੀਆਂ ਹੀ ਜਥੇਬੰਦੀਆਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੁਰੀਆ ਕਰਵਾਉਣਗੇ ਲੇਕਿਨ ਇਸਦੇ ਲਈ ਉਨ੍ਹਾਂ ਦਾ ਸਾਥ ਬਹੁਤ ਜਰੂਰੀ ਹੈ ।
ਉਥੇ ਹੀ ਸੰਗ੍ਰਰਸ਼ ਕਰ ਰਹੀਆਂ ਜਥੇਬੰਦੀਆਂ ਨੇ ਕਿਹਾ ਕਿ ਲੀਡਰ ਹਮੇਸ਼ਾ ਵਾਅਦੇ ਕਰਦੇ ਹਨ ਲੇਕਿਨ ਪੁਰਾ ਕੋਈ ਕੋਈ ਕਰਦਾ।ਇਸ ਨੂੰ ਲੈ ਕੇ ਮ੍ਰਿਤਕ ਸੰਗ੍ਰਰਸ਼ ਕਮੇਟੀ ਦੇ ਪੰਜਾਬ ਪ੍ਰਧਾਨ ਨੇ ਕਿਹਾ ਕਿ ਸਿੱਧੂ ਆਏ ਜੋ ਵਾਅਦਾ ਉਨ੍ਹਾਂ ਕਲ ਕੀਤਾ ਸੀ ਉਹ ਪੁਰਾ ਕੀਤਾ ਅਤੇ ਜੋ ਇਥੇ ਕਰਕੇ ਗਏ ਹਨ ਉਹ ਵੀ ਪੁਰਾ ਕਰਨਗੇ ਤਾਂ ਅਸੀਂ ਆਪਣਾ ਸੰਗਰਸ਼ ਖਤਮ ਕਰਾਂਗਾ ਲੇਕਿਨ ਸਾਡਾ ਸੰਗਰਸ਼ ਉਦੋਂ ਤਕ ਜਾਰੀ ਰਹੇਗਾ।