Governance
ਲੰਬੀ ਖਾਮੋਸ਼ੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਖੋਲ੍ਹੇ ਦਿਲ ਦੇ ਰਾਜ਼
ਨਵਜੋਤ ਸਿੰਘ ਸਿੱਧੂ ਨੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਆਪਣੇ ਚੈਨਲ ਨੂੰ ਯੂਟਿਉਬ ‘ਤੇ ਲਾਂਚ ਕੀਤਾ। ਸਿੱਧੂ ਨੇ ਇੱਕ ਵੀਡੀਓ ਅੱਪਲੋਡ ਕੀਤੀ ਜਿਸਦੇ ਰਾਹੀਂ ਉਹਨੇ ਸਾਰੇ ਲੋਕਾਂ ਨੂੰ ਵਿਚਾਰ ਵੰਡਨ, ਇੰਟਰਵਿਉ. ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ ਸੱਦਾ ਦਿੱਤਾ ਹੈ। ਚੈਨਲ ਦਾ ਨਾਅ ਰਖਿਆ ‘ਜੀਤੇਗਾ ਪੰਜਾਬ’। ਇਹ ਚੈਨਲ ਪੰਜਾਬ ਨੂੰ ਮੁੜ-ਉਸਾਰੀ ਅਤੇ ਪੁਨਰ-ਜਾਗ੍ਰਿਤੀ ਵੱਲ ਲੈ ਜਾਣ ਦੇ ਯਤਨ ਦਾ ਇੱਕ ਪਲੇਟਫਾਰਮ ਹੋਵੇਗਾ। ਨੌਂ ਮਹੀਨਿਆਂ ਦੇ ਆਤਮ-ਮੰਥਨ ਤੇ ਆਤਮ-ਉੱਥਾਨ ਤੋਂ ਬਾਅਦ ਸਾਬਕਾ ਮੰਤਰੀ, ਚਾਰ ਵਾਰ ਦੇ ਲੋਕ ਸਭਾ ਮੈਂਬਰ, ਵਿਧਾਇਕ (ਅੰਮ੍ਰਿਤਸਰ ਪੂਰਬੀ) ਨਵਜੋਤ ਸਿੰਘ ਸਿੱਧੂ ਹੁਣ ਪੰਜਾਬ ਦੇ ਭਖਦੇ ਮਸਲਿਆਂ ਉੱਪਰ ਆਵਾਜ਼ ਬੁਲੰਦ ਕਰਨਗੇ ਤੇ ਪੰਜਾਬ ਦੀ ਮੁੜ-ਉਸਾਰੀ ਇਕ ਕਲਿਆਣਕਾਰੀ ਰਾਜ ਦੇ ਰੂਪ ਵਿਚ ਕਰਨ ਦਾ ਠੋਸ ਰੋਡ ਮੈਪ ਵਿਚਾਰਨਗੇ।
ਸਿੱਧੂ ਨੇ ਨਾਲ ਹੀ ਇਸ ਵੀਡੀਓ ‘ਚ ਓਹਨਾ ਨੇ ਕਿਹਾ ਮੇਰੀ ਰਾਜਨੀਤੀ ਆਸ ਤੇ ਵਿਸ਼ੇਸ ਦੀ ਹੈ ,ਪੰਜਾਬ ਦੇ ਲੋਕਾਂ ਆਸ ਨਾ ਛੜਿਓ ਵਿਸ਼ਵਾਸ ਨਾ ਛੜਿਓ ਤੇ ਨਾਲ ਹੀ ਕਿਹਾ ਕਿ ਆਪਣਾ ਇਤਿਹਾਸ ਗੁਰੂਆਂ ਪੀਰਾਂ ਪੈਗੰਬਰ ਦਾ ਹੈ ਅਨੰਤ ਦਰਬਾਰ ਸਾਹਿਬ ਸਾਡੀ ਤਾਕਤ ਹੈ ਜਿਥੇ ਇੰਨਾ ਗੋਰਮਾਈ ਇਤਿਹਾਸ ਹੋਵੇ ਓਥੇ ਨਿਰਾਸ਼ਾ ਨਹੀਂ ਓੱਥੇ ਬਸ ਆਸ ਤੇ ਵਿਸ਼ਵਾਸ ਹੇਣੀ ਚਾਹੀਦੀ ।