India
ਲੋੜਵੰਦ ਲੋਕਾਂ ਤੱਕ ਹਾਲੇ ਤੱਕ ਨਹੀ ਪਹੁੰਚੀ ਸਰਕਾਰੀ ਸਹਾਇਤਾ, ਲੋਕਾਂ ਨੇ ਕਿਹਾ ਰਾਸ਼ਨ ਨਹੀਂ ਦੇਣਾ ਤਾਂ ਕੰਮ ‘ਤੇ ਜਾਣ ਦੀ ਦਿਓ ਇਜਾਜ਼ਤ

ਤਰਨ ਤਾਰਨ, 23 ਅਪ੍ਰੈਲ (ਪਵਨ ਸ਼ਰਮਾ): ਕੋਰੋਨਾ ਵਾਇਰਸ ਦੇ ਚੱਲਦਿਆਂ ਸਰਕਾਰ ਵੱਲੋ ਕੀਤੇ ਲਾਕਡਾਊਨ ਦੇ ਚੱਲਦਿਆਂ ਅਨੇਕਾਂ ਗਰੀਬ ਅਤੇ ਦਿਹਾੜੀਦਾਰ ਲੋਕ ਕੰਮ ਨਾ ਮਿਲਨ ਦੇ ਚੱਲਦਿਆਂ ਵਿਹਲੇ ਹੋ ਕੇ ਘਰਾਂ ਵਿੱਚ ਬੈਠ ਗਏ ਹਨ ਸਰਕਾਰ ਵੱਲੋ ਉੱਕਤ ਜਰੂਰਤਮੰਦ ਲੋਕਾਂ ਦੇ ਵਕਤ ਦੇ ਰੋਟੀ ਲਈ ਸਹਾਇਤਾ ਦੇ ਤੋਰ ਤੇ ਰਾਸ਼ਨ ਸਮਗਰੀ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ਲੇਕਿਨ ਲਾਕਡਊਨ ਦੇ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਕਈ ਜਰੂਰਤਮੰਦ ਲੋਕਾਂ ਤੱਕ ਸਰਕਾਰ ਦੁਵਾਰਾ ਭੇਜੀ ਰਾਹਤ ਸਮਗਰੀ ਨਾ ਮਿਲਣ ਕਾਰਨ ਰੋਸ ਪਾਇਆਂ ਜਾ ਰਿਹਾ ਹੈ ਜਿਸਦੇ ਚੱਲਦਿਆਂ ਪਿੰਡ ਤਰਨ ਤਾਰਨ ਦੇ ਪਿੰਡ ਪਲਾਸੋਰ ਵਿਖੇ ਵੀ ਕਈ ਜਰੂਰਤਮੰਦ ਦਲਿਤ ਪਰਿਵਾਰ ਸਰਕਾਰ ਦੁਵਾਰਾ ਭੇਜੀ ਰਾਸ਼ਨ ਸਮਗਰੀ ਤੋ ਵਾਂਝੇ ਰਹਿ ਗਏ ਹਨ ਜਿਸ ਕਾਰਨ ਉਹਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਪਿੰਡ ਦੇ ਜਰੂਰਤਮੰਦ ਪਰਿਵਾਰਾਂ ਦੀਆਂ ਅੋਰਤਾਂ ਵੱਲੋ ਸਾਂਤੀ ਪੂਰਵਕ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਸਰਕਾਰ ਦੁਵਾਰਾ ਲਾਕਡਾਊਨ ਸਮੇ ਲੋਕਾਂ ਨੂੰ ਦੋ ਵਕਤ ਦੀ ਰੋਟੀ ਦੇਣ ਲਈ ਰਾਸ਼ਨ ਸਮਗਰੀ ਭੇਜਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਲੇਕਿਨ ਹਾਲ;ੇ ਤੱਕ ਉਹਨਾਂ ਨੂੰ ਸਰਕਾਰ ਵੱਲੋ ਭੇਜਿਆ ਰਾਸ਼ਨ ਦਾ ਇੱਕ ਦਾਣਾ ਤੱਕ ਨਹੀ ਮਿਲਿਆ ਹੈ ਜਰੂਰਤਮੰਦ ਲੋਕਾਂ ਨੇ ਸਰਕਾਰ ਕੋਲੋ ਮੰਗ ਕੀਤੀ ਹੈ ਕਿ ਅਗਰ ਉਹਨਾਂ ਨੂੰ ਰਾਸ਼ਨ ਨਹੀ ਦੇਣਾ ਹੈ ਤਾ ਸਰਕਾਰ ਉਹਨਾਂ ਨੂੰ ਕੰਮ ਤੇ ਜਾਣ ਦੇਣ ਦੀ ਇਜਾਜਤ ਦੇਵੇ ਤਾ ਜੋ ਉਹ ਕੰਮ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਸੱਕਣ ਉੱਧਰ ਤਰਨ ਤਾਰਨ ਦੇ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆਂ ਕਿ ਜਿਲ੍ਹੇ ਭਰ ਵਿੱਚ ਹੁਣ ਤੱਕ ਸਰਕਾਰ ਵੱਲੋ ਭੇਜੀ ਸਾਢੇ ਚੋਵੀ ਹਜਾਰ ਕਿੱਟ ਵੰਡੀ ਜਾ ਚੁੱਕੀ ਹੈ ਤੇ ਹੋਰ ਆਉਣ ਤੇ ਵੀ ਲੋਕਾਂ ਨੂੰ ਵੰਡੀ ਜਾਵੇਗੀ ਉਹਨਾਂ ਨੇ ਕਿਹਾ ਕਿ ਜੋ ਲੋਕ ਰਾਸ਼ਨ ਨਾ ਮਿਲਣ ਸਬੰਧੀ ਝੂਠ ਬੋਲ ਕੇ ਗੁੰਮਰਾਹ ਕਰ ਰਹੇ ਹਨ ਉਹਨਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।