Connect with us

Punjab

ਨਹਿਰੂ ਯੁਵਾ ਕੇਂਦਰ ਨੇ ਕਰਵਾਇਆ ਜ਼ਿਲ੍ਹਾ ਪੱਧਰੀ ਯੁਵਾ ਉਤਸਵ

Published

on

ਪਟਿਆਲਾ:

ਨਹਿਰੂ ਯੁਵਾ ਕੇਂਦਰ ਪਟਿਆਲਾ ਵੱਲੋਂ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਪੰਜਾਬੀ ਯੂਨੀਵਰਸਿਟੀ ਦੇ ਕਲਾ ਭਵਨ ਵਿਖੇ ਕਰਵਾਇਆ ਗਿਆ।

ਜ਼ਿਲ੍ਹਾ ਯੁਵਾ ਉਤਸਵ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਗਲਾ ਨੇ ਕੀਤਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰਪ੍ਰੋਫ਼ੈਸਰ ਅਰਵਿੰਦ ਨੇ ਸ਼ਾਮਲ ਹੋਏ ਭਾਗੀਦਾਰਾਂ ਨੂੰ ਯੁਵਾ ਉਤਸਵ ਅਤੇ ਯੁਵਾ ਸੰਵਾਦ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।

ਜ਼ਿਲ੍ਹਾ ਯੁਵਾ ਅਫ਼ਸਰ ਕੁਮਾਰੀ ਰਮਨਾ ਨੇ ਦੱਸਿਆ ਕਿ ਇਸ ਯੁਵਾ ਉਤਸਵ ਵਿੱਚ ਕਰਵਾਏ ਕਵਿਤਾ ਉਚਾਰਨ ਵਿੱਚ ਸਤਨਾਮ ਸਿੰਘ ਨੇ ਪਹਿਲਾ, ਸੰਨੀ ਸਿੰਘ ਨੇ ਦੂਜਾ ਅਤੇ ਜਾਨਵੀ ਮਹਿਤਾਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਯੁਵਾ ਸੰਵਾਦ ਵਿੱਚ ਪਹਿਲੇ ਸਥਾਨ ਉਤੇ ਦਵਿੰਦਰ, ਦੂਜੇ ਸਥਾਨ ਉਤੇ ਈਸ਼ਾ ਕੌਰ, ਤੀਜੇ ਸਥਾਨ ਉਤੇ ਗੁਰਜੰਟ ਸਿੰਘ ਅਤੇਚੌਥੇ ਸਥਾਨ ਉਤੇ ਸਰਵਜੀਤ ਸਿੰਘ ਰਹੇ।

ਪੇਂਟਿੰਗ ਮੁਕਾਬਲਿਆਂ ਵਿੱਚ ਸਨਪ੍ਰੀਤ ਕੌਰ ਨੇ ਪਹਿਲਾ, ਕਰਿਤਿਕਾ ਧੀਰ ਨੇ ਦੂਜਾ ਅਤੇ ਸਿਮਰਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫ਼ੋਟੋਗਰਾਫੀ ਵਿੱਚ ਪੰਕਜ ਕੁਮਾਰ ਨੇ ਪਹਿਲਾ, ਹਰ ਅੰਮ੍ਰਿਤ ਸਿੰਘ ਨੇ ਦੂਜਾ ਅਤੇ ਗੁਰਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਪ੍ਰਤੀਯੋਗਤਾ ਵਿੱਚ ਪ੍ਰਨੀਤ, ਅਨੂਪ੍ਰੀਤ ਅਤੇ ਤੁਸ਼ਾਰ ਬਿਸ਼ਨੋਈ ਨੇ ਵੀ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਭਿਆਚਾਰਕ ਪ੍ਰੋਗਰਾਮ ਵਿੱਚ ਭੰਗੜਾ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਜੇਤੂਆਂ ਨੂੰ ਇਨਾਮ ਵੰਡ ਸਮਾਰੋਹ ਮੌਕੇ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਨੇ ਵਿਸ਼ੇਸ਼ ਤੌਰ ਉਤੇ ਸ਼ਿਰਕਤ ਕੀਤੀ ਅਤੇ ਜੇਤੂਆਂ ਦਾ ਹੌਸਲਾ ਵਧਾਇਆ। ਨਹਿਰੂ ਯੁਵਾ ਕੇਂਦਰ ਵੱਲੋਂ ਸਮੂਹ ਜੱਜ ਸਾਹਿਬਾਨ ਅਤੇ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਕਦ ਇਨਾਮ ਦਿੱਤੇ ਗਏ। ਇਹ ਉਤਸਵ ਆਪਣੀ ਅਮਿੱਟ ਛਾਪ ਛੱਡਦਾ ਹੋਇਆ ਸਮਾਪਤ ਹੋ ਗਿਆ। ਯੁਵਾ ਉਤਸਵ ਵਿਚ ਵਲੰਟੀਅਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਦਿਲਵਰ ਸਿੰਘ ਨੇ ਸਟੇਜ ਦਾ ਸੰਚਾਲਨ ਕੀਤਾ।