Connect with us

Punjab

ਕੇਂਦਰ ਤੋਂ ਬਾਅਦ ਪੰਜਾਬ ‘ਚ Lockdown 5 /Unlock 1 ਦੀਆਂ ਗਾਈਡ ਲਾਈਨਾਂ ਜਾਰੀ

Published

on

ਕੋਰੋਨਾ ਮਹਾਮਾਰੀ ਤੋਂ ਬਚਣ ਲਈ ਦੇਸ਼ ਭਰ ਵਿਚ ਲਾਕ ਡਾਊਨ ਲਗਾਇਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਲਾਕ ਡਾਊਨ 5 ਸ਼ੁਰੂ ਕਰ ਦਿੱਤਾ ਗਿਆ ਹੈ। ਜਿਸਦੇ ਲਈ ਪੰਜਾਬ ਵਿੱਚ ਗਾਈਡਲਾਈਨਜ਼ ਵੀ ਜਾਰੀ ਕੀਤੀਆਂ ਗਈਆਂ ਹਨ।
ਦੱਸ ਦਈਏ ਲਾਕ ਡਾਊਨ 5 ਉਸ ਇਲਾਕੇ ਲਈ ਹੈ ਜਿਹੜੇ ਇਲਾਕੇ ਕੋਰੋਨਾ ਤੋਂ ਜ਼ਿਆਦਾ ਪ੍ਰਭਾਵਿਤ ਹਨ।

ਪੰਜਾਬ ਸਰਕਾਰ ਦੀਆਂ ਗਾਈਡਲਾਈਨਜ਼

  • ਸਵੇਰੇ 5 ਤੋਂ ਰਾਤ 9 ਵਜੇ ਤੱਕ ਆਵਾਜਾਈ ਅਤੇ movement ਦੀ ਇਜਾਜ਼ਤ
  • ਦੁਕਾਨਾਂ, ਉਦਯੋਗ ਧੰਦੇ ਸਵੇਰੇ 7 ਤੋਂ ਰਾਤ 7 ਤੱਕ ਖੁਲ੍ਹਣਗੇ
  • ਠੇਕੇ ਸਵੇਰੇ 8 ਤੋਂ ਰਾਤ 8 ਤੱਕ ਖੁਲ੍ਹਣਗੇ
  • ਹੋਟਲ, restaurant, ਧਾਰਮਿਕ ਸਥਾਨਾਂ ਦੇ ਖੁੱਲਣ ਬਾਰੇ ਫੈਸਲਾ 8 ਜੂਨ ਨੂੰ ਲਿਆ ਜਾਏਗਾ
  • ਸਰਕਾਰੀ, ਗੈਰ ਸਰਕਾਰੀ, ਕੇਂਦਰੀ ਦਫ਼ਤਰ ਅਦਾਰੇ ਖੁਲ੍ਹਣ ਤੇ ਕੋਈ ਪਾਬੰਦੀ ਨਹੀਂ