International
ਕੋਰੋਨਾ ਕਾਲ ‘ਚ ਨਿਊਜ਼ੀਲੈਂਡ ਕਰੇਗਾ ਅਮਰੀਕਾ ਦੀ ਸਹਾਇਤਾ
ਅਮਰੀਕਾ ‘ਚ ਕੋਰੋਨਾ ਦੇ ਸਭ ਤੋਂ ਬੁਰੇ ਹਾਲਾਤ,ਨਿਊਜ਼ੀਲੈਂਡ ਦੀ ਪ੍ਰਧਾਨਮੰਤਰੀ ਜੈਸਿੰਡਾ ਅਰਡਨ ਕਰਨਗੇ ਮਦਦ
ਅਮਰੀਕਾ ‘ਚ ਕੋਰੋਨਾ ਦੇ ਸਭ ਤੋਂ ਬੁਰੇ ਹਾਲਾਤ
ਹੁਣ ਅਮਰੀਕਾ ਨੂੰ ਕੋਰੋਨਾ ਤੋਂ ਉਭਾਰੇਗਾ ਨਿਊਜ਼ੀਲੈਂਡ
ਨਿਊਜ਼ੀਲੈਂਡ ਦੀ ਪ੍ਰਧਾਨਮੰਤਰੀ ਜੈਸਿੰਡਾ ਅਰਡਨ ਕਰਨਗੇ ਮਦਦ
27 ਨਵੰਬਰ:ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਅਜੇ ਜਾਰੀ ਹੈ ਅਤੇ ਇਸ ਨਾਲ ਬਹੁਤ ਸਾਰੇ ਦੇਸ਼ਾਂ ਨੂੰ ਜਾਨੀ-ਮਾਲੀ ਘਾਟਾ ਪੈ ਰਿਹਾ ਹੈ।ਗਲੋਬਲ ਪੱਧਰ ‘ਤੇ ਕੋਰੋਨਾਵਾਇਰਸ ਲਾਗ ਦੀ ਬੀਮਾਰੀ ਦਾ ਪ੍ਰਕੋਪ ਬੇਕਾਬੂ ਹੁੰਦਾ ਜਾ ਰਿਹਾ ਹੈ। ਇਸ ਮਹਾਂਮਾਰੀ ਨਾਲ ਤਾਕਤਵਰ ਦੇਸ਼ ਅਮਰੀਕਾ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਅਮਰੀਕਾ ਨੂੰ ਹੁਣ ਕੋਰੋਨਾ ਮਹਾਂਮਾਰੀ ਖਿਲਾਫ਼ ਲੜਾਈ ਵਿੱਚ ਨਿਊਜ਼ੀਲੈਂਡ ਦਾ ਸਾਥ ਮਿਲਿਆ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਫੋਨ ‘ਤੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਦਰਜ ਕਰਨ ਵਾਲੇ ਜੋਅ ਬਾਈਡੇਨ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਅਰਡਰਨ ਨੇ ਕੋਰੋਨਾਵਾਇਰਸ ਦੇ ਖਿਲਾਫ਼ ਲੜਾਈ ਵਿੱਚ ਅਮਰੀਕਾ ਦੀ ਮਦਦ ਕਰਨ ਦੇ ਲਈ ਕੀਵੀ ਰਾਸ਼ਟਰ ਦੀ ਮੁਹਾਰਤ ਨੂੰ ਸਾਂਝਾ ਕਰਨ ਦੀ ਪੇਸ਼ਕਸ਼ ਕੀਤੀ।
ਅਰਡਰਨ ਨੇ ਨਿਊਜ਼ੀਲੈਂਡ ਸਿਹਤ ਵਿਭਾਗ ਵੱਲੋਂ ਕੋਰੋਨਾਵਾਇਰਸ ਦੇ ਖਿਲਾਫ਼ ਅਪਣਾਈਆਂ ਗਈਆਂ ਨੀਤੀਆਂ ਜੋਅ ਬਾਈਡੇਨ ਨਾਲ ਸਾਂਝਾ ਕਰਨ ਦੀ ਗੱਲ ਕੀਤੀ। ਅਰਡਰਨ ਨੇ ਦੱਸਿਆ ਕਿ ਬਾਈਡੇਨ ਨਿਊਜ਼ੀਲੈਂਡ ਦੀ ਪ੍ਰਤੀਕਿਰਿਆ ‘ਤੇ ਚਰਚਾ ਅੱਗੇ ਵਧਾਉਣੀ ਚਾਹੁੰਦੇ ਸਨ ਪਰ ਉਹਨਾਂ ਨੇ ਸਲਾਹ ਦਿੱਤੀ ਕਿ ਕਿਸੇ ਇੱਕ ਰਾਸ਼ਟਰ ਦੇ ਮਾਡਲ ਨੂੰ ਹਰ ਦੇਸ਼ ਵਿਚ ਨਹੀਂ ਦੁਹਰਾਇਆ ਜਾ ਸਕਦਾ।
ਕੋਰੋਨਾਵਾਇਰਸ ਨੇ ਸਾਰੇ ਦੇਸ਼ਾਂ ਨੂੰ ਹੀ ਪ੍ਰਭਾਵਿਤ ਕੀਤਾ ਹੈ,ਇਸਦੇ ਪ੍ਰਭਾਵ ਨੇ ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ ਨੂੰ ਵੀ ਹਿਲਾ ਦਿੱਤਾ ਹੈ। ਫਿਲਹਾਲ ਨਿਊਜ਼ੀਲੈਂਡ ਦੀ ਪ੍ਰਧਾਨਮੰਤਰੀ ਜੈਸਿੰਡਾ ਅਰਡਨ ਅਮਰੀਕਾ ਨੂੰ ਇਸ ਦੌਰ ਵਿੱਚੋਂ ਕੱਢਣ ਲਈ ਸਹਾਇਤਾ ਦਾ ਵਾਦਾ ਕੀਤਾ ਹੈ।
Continue Reading