National
ISIS ਸਾਜ਼ਿਸ਼ ਮਾਮਲੇ ‘ਚ ਮਹਾਰਾਸ਼ਟਰ-ਕਰਨਾਟਕ ‘ਚ NIA ਦੇ ਛਾਪੇ

9 ਦਸੰਬਰ 2023: ਨੈਸ਼ਨਲ ਇੰਟੈਲੀਜੈਂਸ ਏਜੰਸੀ (ਐੱਨ.ਆਈ.ਏ.) ਨੇ ਸ਼ਨੀਵਾਰ ਸਵੇਰੇ ਦੇਸ਼ ਦੇ ਦੋ ਰਾਜਾਂ ਮਹਾਰਾਸ਼ਟਰ ਅਤੇ ਕਰਨਾਟਕ ‘ਚ ਕੁੱਲ 44 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਤੋਂ ਬਾਅਦ ਏਜੰਸੀ ਨੇ ਮਹਾਰਾਸ਼ਟਰ ਤੋਂ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਅੱਤਵਾਦੀ ਸੰਗਠਨ ISIS ਨਾਲ ਜੁੜੇ ਹੋਏ ਹਨ।
NIA ਨੇ ਮਹਾਰਾਸ਼ਟਰ ‘ਚ 43 ਅਤੇ ਕਰਨਾਟਕ ‘ਚ ਇਕ ਸਥਾਨ ‘ਤੇ ਤਲਾਸ਼ੀ ਮੁਹਿੰਮ ਚਲਾਈ। ਸਭ ਤੋਂ ਵੱਧ ਛਾਪੇਮਾਰੀ ਠਾਣੇ ਗ੍ਰਾਮੀਣ ਵਿੱਚ 31, ਪੁਣੇ ਵਿੱਚ ਦੋ, ਠਾਣੇ ਸਿਟੀ ਵਿੱਚ 9, ਭਾਇੰਦਰ ਵਿੱਚ ਇੱਕ ਅਤੇ ਕਰਨਾਟਕ ਵਿੱਚ ਇੱਕ-ਇੱਕ ਸਥਾਨ ਉੱਤੇ ਕੀਤੀ ਗਈ।
ਜਾਂਚ ਏਜੰਸੀ ਦੇ ਸੂਤਰਾਂ ਅਨੁਸਾਰ ਆਈਐਸਆਈਐਸ ਨਾਲ ਜੁੜੇ ਇੱਕ ਨੈੱਟਵਰਕ ਦਾ ਪਤਾ ਲੱਗਾ ਹੈ, ਜੋ ਭਾਰਤ ਵਿੱਚ ਆਈਐਸਆਈਐਸ ਦੀ ਵਿਚਾਰਧਾਰਾ ਨੂੰ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਸਾਰਾ ਨੈੱਟਵਰਕ ਵਿਦੇਸ਼ਾਂ ਵਿੱਚ ਬੈਠੇ ਹੈਂਡਲਰ ਚਲਾ ਰਹੇ ਸਨ।
ਉਨ੍ਹਾਂ ਦਾ ਉਦੇਸ਼ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣਾ ਸੀ। ਇਹ ਲੋਕ ਭਾਰਤ ਵਿੱਚ ਆਈਐਸਆਈਐਸ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਨੌਜਵਾਨਾਂ ਨੂੰ ਆਪਣੇ ਸੰਗਠਨ ਵਿੱਚ ਸ਼ਾਮਲ ਕਰਦੇ ਸਨ। ਉਨ੍ਹਾਂ ਨੂੰ ਆਈਈਡੀ ਬਣਾਉਣ ਦੀ ਸਿਖਲਾਈ ਦਿੱਤੀ ਗਈ।