Connect with us

Punjab

NIA ਨੇ ਜਾਰੀ ਕੀਤੀ ਖਾਲਿਸਤਾਨੀ ਸਮਰਥਕਾਂ ਦੀ ਨਵੀਂ ਸੂਚੀ..

Published

on

24ਸਤੰਬਰ 2023: ਸਿੱਖ ਫਾਰ ਜਸਟਿਸ (SFJ) ਦੇ ਮੁਖੀ ਅਤੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀਆਂ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿਚ ਜਾਇਦਾਦਾਂ ਜ਼ਬਤ ਕਰਨ ਤੋਂ ਬਾਅਦ NIA ਨੇ ਹੁਣ ਖਾਲਿਸਤਾਨੀ ਸਮਰਥਕਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ। ਐਨਆਈਏ ਸੂਚੀ ਵਿੱਚ ਸ਼ਾਮਲ ਸਾਰੇ ਲੋਕਾਂ ਦੀਆਂ ਜਾਇਦਾਦਾਂ ਕੁਰਕ ਕਰਨ ਦੀ ਵੀ ਤਿਆਰੀ ਕਰ ਰਹੀ ਹੈ।

ਇਸ ਸੂਚੀ ਵਿੱਚ ਪਰਮਜੀਤ ਸਿੰਘ ਪੰਮਾ, ਕੁਲਵੰਤ ਮੁਠੱਡਾ, ਸੁਖਪਾਲ ਸਿੰਘ, ਸਰਬਜੀਤ ਬਨੂੜ, ਕੁਲਵੰਤ, ਗੁਰਪ੍ਰੀਤ ਸਿੰਘ, ਹਰਜਾਪ, ਹਰਪ੍ਰੀਤ ਸਿੰਘ, ਰਣਜੀਤ ਨੀਟਾ, ਗੁਰਮੀਤ ਸਿੰਘ, ਜਸਮੀਤ ਹਕੀਮਜ਼ਾਦਾ, ਗੁਰਜੰਟ ਢਿੱਲੋਂ, ਲਖਬੀਰ ਰੋਡੇ, ਅਮਰਦੀਪ ਪੁਰੇਵਾਲ, ਜਤਿੰਦਰ ਗਰੇਵਾਲ, ਡੀ. ਐਸ ਹਿੰਮਤ ਸਿੰਘ, ਵਧਾਵਾ ਸਿੰਘ (ਬੱਬਰ ਚਾਚਾ) ਅਤੇ ਜੇ ਧਾਲੀਵਾਲ ਦੇ ਨਾਮ ਸ਼ਾਮਲ ਹਨ।

ਅੱਤਵਾਦੀ ਪੰਨੂ ਅਤੇ ਨਿੱਝਰ ਦੀ ਜਾਇਦਾਦ ਕੱਲ੍ਹ ਜ਼ਬਤ ਕੀਤੀ ਗਈ ਸੀ
NIA ਨੇ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਪਿੰਡ ਖਾਨਕੋਟ ‘ਚ ਗੁਰਪਤਵੰਤ ਸਿੰਘ ਪੰਨੂ ਦੀ 46 ਕਨਾਲ ਜ਼ਮੀਨ ਜ਼ਬਤ ਕਰ ਲਈ ਹੈ। ਇਹ ਵਾਹੀਯੋਗ ਜ਼ਮੀਨ ਹੈ। ਖਾਨਕੋਟ ਪੰਨੂੰ ਦਾ ਜੱਦੀ ਪਿੰਡ ਹੈ। ਚੰਡੀਗੜ੍ਹ ਦੇ ਸੈਕਟਰ 15ਸੀ ਸਥਿਤ ਉਸ ਦੇ ਘਰ ਨੂੰ ਵੀ ਐਨਆਈਏ ਨੇ ਜ਼ਬਤ ਕਰ ਲਿਆ ਹੈ। ਇਸ ਤੋਂ ਪਹਿਲਾਂ 2020 ਵਿੱਚ ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਸਨ। ਕਾਨੂੰਨੀ ਤੌਰ ‘ਤੇ ਪੰਨੂ ਹੁਣ ਇਨ੍ਹਾਂ ਜਾਇਦਾਦਾਂ ਦੇ ਮਾਲਕ ਨਹੀਂ ਰਹੇ।

ਇਸੇ ਤਰ੍ਹਾਂ ਜਲੰਧਰ ‘ਚ ਅੱਤਵਾਦੀ ਨਿੱਝਰ ਦੀ ਜਾਇਦਾਦ ਵੀ ਜ਼ਬਤ ਕੀਤੀ ਗਈ। ਇਹ ਜਾਇਦਾਦ ਹੁਣ ਸਰਕਾਰ ਦੀ ਹੈ। ਭਾਰਤ ਸਰਕਾਰ ਨੇ 2019 ਵਿੱਚ ਪੰਨੂ ਦੇ ਸੰਗਠਨ SFJ ‘ਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਯਾਨੀ UAPA ਦੇ ਤਹਿਤ ਪਾਬੰਦੀ ਲਗਾ ਦਿੱਤੀ ਸੀ। ਇਸ ਸਬੰਧੀ ਗ੍ਰਹਿ ਮੰਤਰਾਲੇ ਦੇ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਸੀ ਕਿ ਸਿੱਖ ਰੈਫਰੈਂਡਮ ਦੀ ਆੜ ਵਿੱਚ ਸਿੱਖ ਫਾਰ ਜਸਟਿਸ ਜਥੇਬੰਦੀ ਪੰਜਾਬ ਵਿੱਚ ਵੱਖਵਾਦ ਅਤੇ ਕੱਟੜਵਾਦ ਨੂੰ ਬੜ੍ਹਾਵਾ ਦੇ ਰਹੀ ਹੈ।