India
ਕੋਈ ਵੀ ਮਾਸਕ ਨੂੰ ਮਹਿੰਗਾ ਨਹੀਂ ਵੇਚ ਸਕਦਾ
ਪਠਾਨਕੋਟ, 06 ਮਾਰਚ (ਮੁਕੇਸ਼ ਸੈਣੀ): ਕੋਰੋਨਾ ਵਾਇਰਸ ਜਿਸਦਾ ਅਸਰ ਪੂਰੇ ਦੇਸ਼ ਤੇ ਵਿਦੇਸ਼ ‘ਚ ਦੇਖਿਆ ਜਾ ਸਕਦਾ ਹੈ, ਤੇ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ‘ਤੇ ਸਿਹਤ ਵਿਭਾਗ ਵਲੋਂ ਕੜੀ ਨਿਗਰਾਨੀ ਵੀ ਰਖੀ ਜਾ ਰਹੀ ਹੈ। ਉਥੇ ਹੀ ਕੋਰੋਨਾ ਵਾਇਰਸ ਦੀ ਦਹਿਸ਼ਤ ਦੇ ਕਾਰਨ ਲੋਕਾਂ ਵਲੋਂ ਵੱਧ ਤੋਂ ਵੱਧ ਸੈਨੀਟਾਈਜ਼ਰ ‘ਤੇ ਮਾਸਕ ਖ਼ਰੀਦੇ ਜਾ ਰਹੇ ਹਨ। ਜਿਸਦੇ ਕਾਰਨ ਬਾਜ਼ਾਰ ਵਿਚ ਮਾਸਕ ਤੇ ਸੈਨੀਟਾਈਜ਼ਰ ਦੀ ਘਾਟ ਹੋ ਗਈ ਹੈ। ਕੋਰੋਨਾਵਿਰੁਸ ਦਾ ਪ੍ਰਭਾਵ ਇਨ੍ਹਾਂ ਹੋਇਆ ਹੈ ਕਿ ਜਨਤਾ ਨੂੰ ਤਾਂ ਛੱਡੋ ਦੁਕਾਨਦਾਰਾਂ ਨੂੰ ਵੀ ਮਾਸਕ ਤੇ ਸੈਨੀਟਾਈਜ਼ਰ ਹੋਰ ਬਾਜ਼ਾਰਾਂ ਤੋਂ ਨਹੀਂ ਮਿਲ ਰਹੀਆਂ ਨੇ। ਸੈਨੀਟਾਈਜ਼ਰ ‘ਤੇ ਮਾਸਕ ਦੀ ਘਾਟ ਹੋਣ ਕਾਰਨ ਇਹਨਾਂ ਦੀ ਕੀਮਤ ਵੀ 10 ਗੁਣਾ ਵਧਾ ਦਿਤੀ ਗਈ ਹੈ।
ਦੁਕਾਨਦਾਰਾਂ ਨੂੰ ਤਾਂ ਬਸ ਮੌਕਾ ਮਿਲਣਾ ਚਾਹੀਦਾ ਹੈ ਮੁਨਾਫ਼ਾ ਕਮਾਉਣ ਦਾ ਤੇ ਕਈ ਦੁਕਾਨਦਾਰਾਂ ਨੇ ਆਪਣੇ ਹਿਸਾਬ ਨਾਲ ਹੀ ਕੋਰੋਨਾਵਿਰੁਸ ਦਾ ਫਾਇਦਾ ਚੁੱਕਦੇ ਹੋਏ ਸੈਨੀਟਾਈਜ਼ਰ ਤੇ ਮਾਸਕ ਦੀ ਕੀਮਤ ਵਧਾ ਦਿੱਤੀ ਹੈ ਜਿਸਨੂੰ ਧਿਆਨ ‘ਚ ਰੱਖਦੇ ਹੋਏ ਸਿਹਤ ਵਿਭਾਗ ਵਲੋਂ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ ਜੋ ਖ਼ਾਸ ਤੌਰ ਤੇ ਮੈਡੀਕਲ ਸਟੋਰਾਂ ‘ਤੇ ਦੁਕਾਨਾਂ ਉਤੇ ਰੱਖਣਗੇ ਨਜ਼ਰ।
ਐੱਸ.ਐੱਮ.ਓ ਦਾ ਕਹਿਣਾ ਹੈ ਕਿ ਦੁਕਾਨਦਾਰ ਸੈਨੀਟਾਈਜ਼ਰ ਤੇ ਮਾਸਕ ਦਾ ਕੀਮਤ ਨਹੀਂ ਵਧਾ ਸਕਦੇ ਤੇ ਨਾਲ ਹੀ ਕਿਹਾ ਕਿ ਹੱਲੇ ਇਨ੍ਹਾਂ ਹਾਲਾਤ ਨਹੀਂ ਬਦਲਿਆ ਕਿ ਸਾਰਿਆਂ ਨੂੰ ਮਾਸਕ ਦੀ ਲੋੜ ਹੋਵੇ ਜੋ ਵਿਅਕਤੀ ਬਿਮਾਰ ਹੈ ਕੇਵਲ ਉਸਨੂੰ ਹੀ ਮਾਸਕ ਪਾਉਣੇ ਚਾਹੀਦੇ ਹੈ। ਦੱਸ ਦੇਈਏ ਕਿ ਹੁਣ ਤਕ ਪਠਾਨਕੋਟ ਵਿਖੇ 34 ਲੋਕੀ ਵਿਦੇਸ਼ ਤੋਂ ਆਏ ਨੇ ਜਿਨ੍ਹਾਂ ਉਪਰ ਸਿਹਤ ਵਿਭਾਗ ਵੱਲੋਂ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। ਇਸਦੇ ਨਾਲ ਹੀ ਲੋਕੀ ਆਪਣੀ ਬਚਾਅ ਆਪਣੇ ਆਪ ਕਰ ਸਕਦੇ ਨੇ ,ਜਦੋ ਵੀ ਕੋਈ ਬਿਮਾਰ ਹੋਵੇ ਤਾ ਉਸਤੋਂ ਦੂਰ ਰਹਿਣ ਤੇ ਆਪਣੇ ਹੱਥਾਂ ਨੂੰ ਚਿਹਰੇ ਤੇ ਨਾ ਲਾਉਣ ਤੇ ਚੰਗੇ ਤਰੀਕੇ ਨਾਲ ਧੋਂਦੇ ਰਹਿਣ