Punjab
ਗੁਰਦਾਸਪੁਰ ਵਿੱਚ ਜ਼ਮੀਨ ਦੀ ਕੁਰਕੀ ਦਾ ਸਾਹਮਣਾ ਕਰ ਰਹੇ ਕਿਸਾਨ ਪਰਿਵਾਰ ਦੇ ਹੱਕ ਵਿੱਚ ਉੱਤਰੀ ਕਿਸਾਨ ਜਥੇਬੰਦੀ

ਸਮਾਜ ਵਿਚ ਇਕ ਕਹਾਵਤ ਪ੍ਰਚਲਿਤ ਹੈ ਕਿ ਕਰੇ ਕੋਈ ਭਰੇ ਕੋਈ ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਪਾਹਡ਼ਾ ਤੋਂ ਸਾਹਮਣੇ ਆਇਆ ਹੈ ਪਿੰਡ ਪਾਹਡ਼ਾ ਦੇ ਰਹਿਣ ਵਾਲੇ ਕਿਸਾਨ ਰਘਬੀਰ ਸਿੰਘ ਵੱਲੋਂ ਸਾਲ 2010 ਵਿਚ ਆਪਣਾ ਪੁਰਾਣਾ ਟਰੈਕਟਰ ਇਕ ਹੋਰ ਕਿਸਾਨ ਨੂੰ ਵੇਚ ਦਿੱਤਾ ਗਿਆ ਸੀ। ਟਰੈਕਟਰ ਖਰੀਦਣ ਵਾਲੇ ਕਿਸਾਨਾਂ ਕੋਲੋਂ ਸਾਲ 2012 ਵਿਚ ਬਟਾਲਾ ਵਿਚ ਇਸ ਟਰੈਕਟਰ ਹਾਦਸੇ ਦੌਰਾਨ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ ਸੀ।
ਇਸ ਕੇਸ ਦੀ ਸੁਣਵਾਈ ਕਰਦੇ ਹੋਏ ਮਾਣਯੋਗ ਅਦਾਲਤ ਵੱਲੋਂ ਟਰੈਕਟਰ ਦੇ ਮਾਲਕ ਨੂੰ 55 ਲੱਖ ਰੁਪਏ ਦਾ ਮੁਆਵਜਾ ਮ੍ਰਿਤਕ ਪੁਲੀਸ ਮੁਲਾਜ਼ਮ ਦੇ ਪਰਿਵਾਰ ਨੂੰ ਅਦਾ ਕਰਨ ਦਾ ਹੁਕਮ ਦਿੱਤਾ ਹੈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਨੇ ਦੱਸਿਆ ਕਿ ਸਾਲ 2010 ਵਿਚ ਆਪਣਾ ਪੁਰਾਣਾ ਟਰੈਕਟਰ ਇਕ ਹੋਰ ਕਿਸਾਨ ਨੂੰ ਵੇਚ ਦਿੱਤਾ ਗਿਆ ਸੀ। ਟਰੈਕਟਰ ਖਰੀਦਣ ਵਾਲੇ ਕਿਸਾਨਾਂ ਕੋਲੋਂ ਸਾਲ 2012 ਵਿਚ ਬਟਾਲਾ ਵਿਚ ਇਸ ਟਰੈਕਟਰ ਹਾਦਸੇ ਦੌਰਾਨ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ ਸੀ ਅਦਾਲਤ ਵਿਚ ਇਸ ਪੁਲੀਸ ਮੁਲਾਜ਼ਮ ਦੀ ਮੌਤ ਤੋਂ ਬਾਅਦ ਟਰੈਕਟਰ ਚਾਲਕ ਕੋਲੋਂ ਬਣਦਾ ਮੁਆਵਜ਼ਾ ਲੈਣ ਲਈ ਇਕ ਕੇਸ ਦਾਇਰ ਕੀਤਾ ਗਿਆ ਸੀ। ਇਸ ਕੇਸ ਦੀ ਸੁਣਵਾਈ ਕਰਦੇ ਹੋਏ ਮਾਣਯੋਗ ਅਦਾਲਤ ਵੱਲੋਂ ਟਰੈਕਟਰ ਦੇ ਮਾਲਕ ਨੂੰ 55 ਲੱਖ ਰੁਪਏ ਦਾ ਮੁਆਵਜਾ ਮ੍ਰਿਤਕ ਪੁਲੀਸ ਮੁਲਾਜ਼ਮ ਦੇ ਪਰਿਵਾਰ ਨੂੰ ਅਦਾ ਕਰਨ ਦਾ ਹੁਕਮ ਦਿੱਤਾ ਹੈ।
ਅਦਾਲਤ ਵੱਲੋਂ ਇਨ੍ਹਾਂ ਹੁਕਮਾਂ ਲਈ ਕਿਸਾਨ ਰਘਬੀਰ ਸਿੰਘ ਦੀ 2 ਏਕੜ ਜ਼ਮੀਨ ਵੀ ਕੁਰਕੀ ਦੇ ਵੀ ਹੁਕਮ ਕਰ ਦਿੱਤੇ ਗਏ ਹਨ। ਕਿਸਾਨ ਦੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਪਿੰਡ ਪਾਹੜਾ ਵਿੱਚ ਪੀਡ਼ਤ ਪਰਿਵਾਰ ਨਾਲ ਰਾਬਤਾ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਟਰੈਕਟਰ ਖਰੀਦਣ ਵਾਲੇ ਕਿਸਾਨ ਨੇ ਰਘਬੀਰ ਸਿੰਘ ਕੋਲੋਂ ਟਰੈਕਟਰ ਖ਼ਰੀਦਣ ਦਾ ਐਫੀਡੇਵਟ ਤਾਂ ਲੈ ਲਿਆ ਸੀ ਪਰ ਉਸ ਨੇ ਇਸ ਦੀ ਰਜਿਸਟ੍ਰੇਸ਼ਨ ਆਪਣੇ ਨਾਮ ਨਹੀਂ ਕਰਵਾਈ।ਜਿਸ ਕਾਰਨ ਅਦਾਲਤ ਵੱਲੋਂ ਸਾਰਾ ਹਰਜਾਨਾ ਉਸ ਮੌਕੇ ਟਰੈਕਟਰ ਚਲਾਉਣ ਵਾਲਿਆਂ ਦੀ ਥਾਂ ਰਘਬੀਰ ਸਿੰਘ ਨੂੰ ਟਰੈਕਟਰ ਦਾ ਮਾਲਕ ਮੰਨਦੇ ਹੋਏ ਕਰ ਦਿੱਤਾ ਹੈ।
ਉਨ੍ਹਾਂ ਨੇ ਦੱਸਿਆ ਕਿ 16 ਮਈ ਨੂੰ ਅਦਾਲਤ ਨੇ ਰਘਬੀਰ ਸਿੰਘ ਦੀ ਦੋ ਏਕੜ ਜ਼ਮੀਨ ਦੀ ਕੁਰਕੀ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਅਦਾਲਤ ਦੇ ਫ਼ੈਸਲੇ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਦੇ ਪਰ ਉਹ ਪਿੰਡ ਵਾਸੀਆਂ ਅਤੇ ਸਮਾਜ ਦੇ ਰਸੂਖਦਾਰ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਕੋਈ ਵੀ ਵਿਅਕਤੀ ਹਾਲ ਦੀ ਘੜੀ ਰਘਵੀਰ ਸਿੰਘ ਦੇ ਜ਼ਮੀਨ ਦੀ ਨਿਲਾਮੀ ਦੀ ਬੋਲੀ ਨਾ ਦੇਵੇ।ਬਲਕਿ ਸਮਾਜ ਦੇ ਧੰਨਵਾਨ ਲੋਕਾਂ ਅਤੇ ਪੰਜਾਬ ਸਰਕਾਰ ਨੂੰ ਮਿਲ ਕੇ ਕਿਸਾਨਾਂ ਦੇ ਇਸ ਮੁਆਵਜ਼ੇ ਦੀ ਰਕਮ ਦੀ ਅਦਾਇਗੀ ਕਰਨੀ ਚਾਹੀਦੀ ਹੈ।
ਕਿਸਾਨ ਜਥੇਬੰਦੀ ਨੇ ਵੱਲੋਂ ਪੰਜਾਬ ਸਰਕਾਰ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਰਘਬੀਰ ਸਿੰਘ ਦੀ ਇਸ ਮੁਸੀਬਤ ਦੀ ਘੜੀ ਵਿੱਚ ਬਣਦੀ ਮਾਲੀ ਸਹਾਇਤਾ ਦੇ ਕੇ ਸਹਾਇਤਾ ਕੀਤੀ ਜਾਵੇ