India
ਮੁੰਬਈ ‘ਚ ਹੁਣ ਸ਼ਿਵ ਸੈਨਾ ਦਾ ਅੱਤਵਾਦ ਵਰਗਾ ਹੈ ਬੋਲਬਾਲਾ- ਕੰਗਨਾ
ਅੱਜ ਕੰਗਨਾ ਮੁੰਬਈ ਛੱਡ ਫਿਰ ਪਹੁੰਚੀ ਮਨਾਲੀ
ਮੁਹਾਲੀ,14 ਸਤੰਬਰ:(ਗਗਨਦੀਪ ਸਿੰਘ)-ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਤੇ ਮਹਾਰਾਸ਼ਟਰ ਸਰਕਾਰ ਵਿਚਕਾਰ ਚੱਲੀ ਸ਼ਬਦੀ ਜੰਗ ਹੁਣ ਵੱਧਦੀ ਜਾ ਰਹੀ ਹੈ,ਜਿਸਦੇ ਤਹਿਤ ਹੀ ਕੰਗਨਾ ਦਾ ਆਫਿਸ ਵੀ ਤੋੜ ਦਿੱਤਾ ਗਿਆ,ਸੰਜੈ ਰਾਉਤ ਤੇ ਊਧਵ ਠਾਕਰੇ ਨੂੰ ਕੰਗਨਾ ਨੇ ਕਰੜੇ ਸ਼ਬਦਾਂ ਵਿੱਚ ਜਵਾਬ ਵੀ ਦਿੱਤਾ ਸੀ।ਕੰਗਨਾ ਨੇ ਆਪਣੇ ਪਹਿਲਾ ਵਾਲੇ ਬਿਆਨ ਵਿੱਚ ਮੁੰਬਈ ਨੂੰ POK ਕਹਿ ਦਿੱਤਾ ਸੀ,ਜਿੱਥੋਂ ਇਹ ਮਾਮਲਾ ਵੱਡਾ ਬਣ ਗਿਆ ਅਤੇ ਸ਼ਿਵ ਸੈਨਾ ਵਾਲੇ ਕੰਗਨਾ ਦੇ ਦੁਸ਼ਮਣ ਬਣ ਗਏ।
ਪਰ ਅੱਜ ਕੰਗਨਾ ਮੁੰਬਈ ਛੱਡ ਫਿਰ ਮਨਾਲੀ ਪਹੁੰਚੀ ਹੈ,ਮੁਹਾਲੀ ਏਅਰਪੋਰਟ ਤੇ ਉੱਤਰ, ਕੰਗਨਾ ਮਨਾਲੀ ਲਈ ਰਵਾਨਾ ਹੋਈ ਸੀ। ਕੰਗਨਾ ਨੂੰ ਹੁਣ ਮੁੰਬਈ ਤੋਂ ਬਹੁਤ ਗਿਲਾ ਹੈ ਜਸੀ ਬਾਰੇ ਉਹਨਾਂ ਨੇ ਆਪਣੇ ਟਵੀਟਰ ਤੇ ਵੀ ਲਿਖਿਆ ਹੈ ਕਿ ‘ਚੰਡੀਗੜ੍ਹ ‘ਚ ਉਤਰਦੇ ਹੀ ਮੇਰੀ ਸਿਕਉਰਟੀ ਘੱਟ ਕਰ ਦਿੱਤੀ ਗਈ ਹੈ,ਲੋਕ ਖੁਸ਼ੀ ਨਾਲ ਵਧਾਈ ਦੇ ਰਹੇ ਨੇ,ਲੱਗਦਾ ਹੈ ਇਸ ਵਾਰ ਮੈਂ ਬੱਚ ਗਈ,ਇੱਕ ਦਿਨ ਸੀ ਜਦੋਂ ਮੁੰਬਈ ‘ਚ ਮਾਂ ਦੀ ਗੋਦ ਦਾ ਨਿੱਘ ਮਹਿਸੂਸ ਹੁੰਦਾ ਸੀ,ਪਰ ਅੱਜ ਮੈਂ ਉੇਸੇ ਮੁੰਬਈ ‘ਚੋਂ ਜਾਨ ਬਚਾ ਕੇ ਆਈ ਹਾਂ,ਮੁੰਬਈ ‘ਚ ਸ਼ਿਵ ਸੈਨਾ ਦਾ ਅੱਤਵਾਦ ਵਰਗਾ ਬੋਲ ਬਾਲਾ ਹੈ। ਨੇ
ਥੋੜ੍ਹਾ ਸਮਾਂ ਪਹਿਲਾਂ ਕੰਗਨਾ ਨੇ ਲਿਖਿਆ ਸੀ ਕਿ..
ਜਦੋਂ ਰਕਸ਼ਕ ਹੀ ਭਕਸ਼ਕ ਹੋਣ ਦਾ ਐਲਾਨ ਕਰ ਰਹੇ ਨੇ,ਮੱਗਰਮੱਛ ਬਣ ਲੋਕਤੰਤਰ ਦਾ ਚੀਰਹਰਨ ਕਰ ਰਹੇ ਨੇ
ਮੈਨੂੰ ਕਮਜ਼ੋਰ ਸਮਝ ਕੇ
ਬਹੁਤ ਵੱਡੀ ਭੁੱਲ ਕਰ ਰਹੇ ਹਨ!
ਇੱਕ ਔਰਤ ਨੂੰ ਡਰ ਕੇ ਉਸਨੂੰ ਨੀਚਾ ਦਿਖਾ ਕੇ
ਆਪਣੀ ਇਮੇਜ਼ ਨੂੰ ਮਿੱਟੀ ਕਰ ਰਹੇ ਹਨ!!
ਕੰਗਨਾ ਰਣੌਤ ਅਤੇ ਸ਼ਿਵ ਸੈਨਾ ਦੀ ਇਸ ਲੜਾਈ ਵਿੱਚ ਬੀ ਜੇ ਪੀ ਵੀ ਆਪਣਾ ਕਿਰਦਾਰ ਨਿਭਾ ਰਹੀ ਹੈ।
Continue Reading