Connect with us

National

ਹੁਣ CISF ਦੇ ਜਵਾਨ ਨੂੰ ਕਰੂ ਮੈਂਬਰ ਨੇ ਮਾਰਿਆ ਥੱਪੜ, ਵੀਡੀਓ ਵਾਇਰਲ

Published

on

ਕੰਗਨਾ ਥੱਪੜ ਕਾਂਡ ਮਗਰੋਂ ਹੁਣ ਏਅਰਪੋਰਟ ‘ਤੇ ਇਕ ਹੋਰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ,, ਹੁਣ ਇਕ ਏਅਰਲਾਈਨਜ਼ ਦੇ ਮੈਂਬਰ ਨੇ ਸੀਆਈਐਸਐਫ ਦੇ ਜਵਾਨ ਨੂੰ ਥੱਪੜ ਮਾਰ ਦਿੱਤਾ ਹੈ, ਜਿਸ ਮਗਰੋਂ ਉਸ ਕਰੂ ਮੈਂਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਘਟਨਾ ਜੈਪੁਰ ਏਅਰਪੋਰਟ ‘ਤੇ ਵਾਪਰੀ, ਜਿੱਥੇ ਸਪਾਈਸਜੈੱਟ ਏਅਰਲਾਈਨਜ਼ ਦੀ ਮਹਿਲਾ ਕਰਮਚਾਰੀ ਨੇ CISF ਦੇ ਜਵਾਨ ਨੂੰ ਥੱਪੜ ਮਾਰਿਆ।

ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਏਅਰਲਾਈਨਜ਼ ਦੀ ਮਹਿਲਾ ਕਰਮਚਾਰੀ ਸਵੇਰੇ 4 ਵਜੇ ਏਅਰਪੋਰਟ ਪਹੁੰਚੀ ਸੀ, ਜਿੱਥੇ ਉਸ ਨੇ ਬਿਨਾਂ ਜਾਂਚ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ, ਇਸ ‘ਤੇ CISF ਦੇ ਜਵਾਨ ਨੇ ਉਸ ਨੂੰ ਰੋਕਿਆ ਅਤੇ ਸਕਰੀਨਿੰਗ ਕਰਵਾਉਣ ਲਈ ਕਿਹਾ। ਪਰ ਮਹਿਲਾ ਕਰਮਚਾਰੀ ਨੇ ਮਹਿਲਾ ਸਟਾਫ਼ ਦੀ ਗੈਰ-ਮੌਜੂਦਗੀ ਦਾ ਹਵਾਲਾ ਦਿੰਦੇ ਹੋਏ ਇਨਕਾਰ ਕਰ ਦਿੱਤਾ। ਇਸ ਗੱਲ ਤੋਂ ਵਿਵਾਦ ਇੰਨਾ ਵੱਧ ਗਿਆ ਕਿ ਮਹਿਲਾ ਕਰਮਚਾਰੀ ਨੇ CISF ਦੇ ਜਵਾਨ ਨੂੰ ਥੱਪੜ ਮਾਰ ਦਿੱਤਾ। ਇਸ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ।

ਥੱਪੜ ਮਾਰਨ ਵਾਲੀ ਮਹਿਲਾ ਦੀ ਪਛਾਣ ਸਪਾਈਸਜੈੱਟ ਦੀ ਫੂਡ ਸੁਪਰਵਾਈਜ਼ਰ ਅਨੁਰਾਧਾ ਰਾਣੀ ਦੱਸੀ ਜਾ ਰਹੀ ਹੈ ਜਦਕਿ CISF ਦਾ ਜਵਾਨ ਜੋ ਸਹਾਇਕ ਸਬ-ਇੰਸਪੈਕਟਰ ਦੇ ਅਹੁਦੇ ‘ਤੇ ਤਾਇਨਾਤ ਹੈ, ਉਸ ਦਾ ਨਾਂ ਗਿਰੀਰਾਜ ਪ੍ਰਸਾਦ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦੀ ਜੋ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਰਿਹਾ ਹੈ ਕਿ ਪਹਿਲਾਂ ਤਾਂ ਸੀਆਈਐਸਐਫ ਅਧਿਕਾਰੀ ਸਪਾਈਸ ਜੈੱਟ ਦੀ ਮਹਿਲਾ ਮੈਂਬਰ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਅਚਾਨਕ ਮਹਿਲਾ ਮੈਂਬਰ ਅਨੁਰਾਧਾ ਦੋ ਕਦਮ ਅੱਗੇ ਵਧਦੀ ਹੈ ਅਤੇ CISF ਦੇ ਜਵਾਨ ਗਿਰੀਰਾਜ ਪ੍ਰਸਾਦ ਦੇ ਮੂੰਹ ‘ਤੇ ਥੱਪੜ ਮਾਰਦੀ ਹੈ। ਫਿਰ ਇੱਕ ਹੋਰ ਮਹਿਲਾ ਕਾਂਸਟੇਬਲ ਉਸਨੂੰ ਇੱਕ ਪਾਸੇ ਲੈ ਗਈ।

ਇਕ ਰਿਪੋਰਟ ਮੁਤਾਬਕ ਇਸ ਮਾਮਲੇ ‘ਤੇ ਏਅਰਲਾਈਨ ਸਪਾਈਸਜੈੱਟ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਉਸ ਦੇ ਕਰਮਚਾਰੀ ਨਾਲ ਅਣਉਚਿਤ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ ਅਤੇ ਸੀਆਈਐਸਐਫ ਅਧਿਕਾਰੀ ‘ਤੇ ਜਿਣਸੀ ਸ਼ੋਸ਼ਣ ਦੇ ਦੋਸ਼ ਵੀ ਲੱਗੇ ਹਨ। ਜਦਕਿ ਸੀਆਈਐਸਐਫ ਮੁਲਾਜ਼ਮ ਵੱਲੋਂ ਕਰੂ ਮੈਂਬਰ ਖਿਲਾਫ ਮਾੜਾ ਵਰਤਾਓ ਕਰਨ ਬਾਰੇ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ ‘ਤੇ ਅਨੁਰਾਧਾ ਰਾਣੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਬਿਆਨ ਲਏ ਜਾ ਰਹੇ ਹਨ। ਇਸ ਮਾਮਲੇ ਦੀ ਅਸਲ ਸੱਚਾਈ ਕੀ ਹੈ ਇਹ ਜਾਂਚ ਦਾ ਵਿਸ਼ਾ ਹੈ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।