Connect with us

Punjab

ਢਾਈ ਸਾਲ ਪਹਿਲਾਂ ਵਿਦਿਆਰਥਣ ਵੱਲੋਂ ਕੀਤੀ ਖੁਦਕੁਸ਼ੀ ਮਾਮਲੇ ‘ਚ ਹੁਣ ਆਇਆ ਨਵਾਂ ਮੋੜ

Published

on

ਕਰੀਬ ਢਾਈ ਸਾਲ ਪਹਿਲਾਂ 9ਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਕੌਰ ਦੀ ਖੁਦਕੁਸ਼ੀ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਜੈਸਮੀਨ ਦੀ ਮਾਂ ਨੇ ਪੁਲਿਸ ਕੋਲ ਦੁਬਾਰਾ ਸ਼ਿਕਾਇਤ ਦਰਜ ਕਰਵਾਈ। ਦੱਸ ਦੇਈਏ ਕਿ ਹੁਣ ਇਸ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਦਰਅਸਲ ਜੈਸਮੀਨ ਦੀ ਮਾਂ ਵੱਲੋਂ ਧੀ ਦੀਆਂ ਕਿਤਾਬਾਂ ਫਰੋਲੀਆਂ ਗਈਆਂ ਤਾਂ ਉਸ ਵਿਚੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ, ਜਿਸ ਨੂੰ ਪੜ੍ਹ ਕੇ ਉਸ ਦੇ ਹੋਸ਼ ਉਡ ਗਏ ਹਨ। ਕਿਉਂਕਿ ਸੁਸਾਈਡ ਨੋਟ ਵਿੱਚ ਜੈਸਮੀਨ ਨੇ ਆਪਣੀ ਮੌਤ ਦਾ ਕਾਰਨ ਦੱਸਿਆ, ਜਿਸਨੂੰ ਪੜ੍ਹ ਕੇ ਸਾਰੇ ਹੈਰਾਨ ਰਹਿ ਗਏ।

ਜਾਣੋ ਪੂਰਾ ਮਾਮਲਾ-
ਦੱਸਣਯੋਗ ਹੈ ਕਿ ਇਹ ਮਾਮਲਾ ਹੁਸ਼ਿਆਰਪੁਰ ਦਾ ਹੈ। ਕਰੀਬ ਢਾਈ ਸਾਲ ਪਹਿਲਾਂ ਜੈਸਮੀਨ ਕੌਰ ਨਾਂ ਦੀ ਲੜਕੀ, ਜੋ ਕਿ ਉਸ ਸਮੇਂ 9ਵੀਂ ਪੜ੍ਹਦੀ ਸੀ ਉਸ ਨੇ ਖੁਦਕੁਸ਼ੀ ਕਰ ਲਈ ਸੀ। ਉਸ ਸਮੇਂ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਧਾਰਾ 174 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਹੁਣ ਇਸ ਮਾਮਲੇ ਨੇ ਨਵਾਂ ਮੋੜ ਉਦੋਂ ਲਿਆ ਜਦੋਂ ਅਚਾਨਕ ਮ੍ਰਿਤਕਾਂ ਦੀ ਮਾਂ ਨੂੰ ਆਪਣੀ ਧੀ ਦੀ ਯਾਦ ਆਈ ਤਾਂ ਉਸ ਦੀਆਂ ਕਿਤਾਬਾਂ ਫਰੋਲੀਆਂ। ਜੈਸਮੀਨ ਦੀਆਂ ਕਿਤਾਬਾਂ ਵਿੱਚੋਂ ਸੁਸਾਈਡ ਨੋਟ ਮਿਲਿਆ। ਇਸ ਤੋਂ ਬਾਅਦ ਜੈਸਮੀਨ ਦੀ ਮਾਂ ਜਗਦੀਸ਼ ਕੌਰ ਵੱਲੋਂ ਪੁਲਿਸ ਨੂੰ ਸੁਸਾਈਡ ਨੋਟ ਦਿੱਤਾ ਗਿਆ।

ਦੱਸ ਦੇਈਏ ਕਿ ਮ੍ਰਿਤਕਾ ਜੈਸਮੀਨ ਨੇ ਸੁਸਾਈਡ ਨੋਟ ਵਿਚ ਖੁਦਕੁਸ਼ੀ ਦਾ ਕਾਰਨ ਲਿਖਿਆ ਹੈ। ਸਾਰੇ ਮਾਮਲੇ ਵਿਚ ਅਮਨਦੀਪ ਕੌਰ ਨਾਂ ਦੀ ਇਕ ਟੀਚਰ ਨੂੰ ਜ਼ਿੰਮੇਵਾਰ ਦੱਸਿਆ ਗਿਆ।ਮੇਟਿਆਣਾ ਥਾਣਾ ਇੰਚਾਰਜ ਆਸ਼ਾ ਰਾਣੀ ਨੇ ਦੱਸਿਆ ਹੈ ਕਿ ਸੁਸਾਈਡ ਨੋਟ ਦੇ ਆਧਾਰ ‘ਤੇ ਧਾਰਾ 305 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਹੁਣ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।