Punjab
ਹੁਣ ਇਹ ਹੋਣਗੇ ਪੰਜਾਬ ਦੇ ਨਵੇਂ ਸਿਹਤ ਮੰਤਰੀ

ਚੰਡੀਗੜ੍ਹ: ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ ਹੈ। ਇਸ ਦੌਰਾਨ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਬੀਤੇ ਦਿਨ ਸਹੁੰ ਚੁੱਕਣ ਵਾਲੇ ਚੇਤਨ ਸਿੰਘ ਜੌੜਾਮਾਜਰਾ ਨੂੰ ਸਿਹਤ ਵਿਭਾਗ ਸੌਂਪਿਆ ਗਿਆ। ਦੱਸ ਦੇਈਏ ਕਿ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਹ ਵਿਭਾਗ ਵੀ ਸੀ.ਐਮ. ਭਗਵੰਤ ਮਾਨ ਨੇ ਸੰਭਾਲ ਲਿਆ। ਮਾਨ ਸਰਕਾਰ ਨੇ ਫ਼ੈਸਲਾ ਲੈਂਦਿਆਂ ਹੁਣ ਸਿਹਤ ਵਿਭਾਗ ਦੀ ਕਮਾਨ ਚੇਤਨ ਸਿੰਘ ਜੌੜਾਮਾਜਰਾ ਨੂੰ ਸੌਂਪ ਦਿੱਤੀ ਹੈ।