Connect with us

Punjab

ਹੁਣ ਤੁਸੀਂ ਵੀ ਆਧਾਰ ਕਾਰਡ ਦਿਖਾ ਕੇ ਘਰ ਲਿਆਓ ਪਿਆਜ਼, ਮਿਲਣਗੇ ਸਸਤੇ

Published

on

ਜਲੰਧਰ 30 ਅਕਤੂਬਰ 2023: ਪੰਜਾਬ ‘ਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਿਆਜ਼ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ। ਬਾਜ਼ਾਰਾਂ ਵਿੱਚ ਪਿਆਜ਼ 70 ਤੋਂ 75 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਪਿਆਜ਼ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੇਗਾ। ਇਸ ਨੂੰ ਜਲੰਧਰ ਦੀ ਮਕਸੂਦਾ ਮੰਡੀ ‘ਚ ਸੋਮਵਾਲ ‘ਤੇ ਲਾਂਚ ਕੀਤਾ ਗਿਆ। ਕੇਂਦਰ ਸਰਕਾਰ ਵੱਲੋਂ ਐਨ.ਸੀ.ਸੀ.ਐਫ. (ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰ ਫੈਡਰੇਸ਼ਨ) ਵੱਲੋਂ ਲੋਕਾਂ ਨੂੰ ਉਪਰੋਕਤ ਰਾਹਤ ਦਿੱਤੀ ਜਾ ਰਹੀ ਹੈ।

ਮਕਸੂਦਾ ਮੰਡੀ ਪਹੁੰਚੇ ਅਧਿਕਾਰੀਆਂ ਨੇ ਦੱਸਿਆ ਕਿ ਆਧਾਰ ਕਾਰਡ ‘ਤੇ ਪ੍ਰਤੀ ਵਿਅਕਤੀ ਵੱਧ ਤੋਂ ਵੱਧ 4 ਕਿਲੋ ਪਿਆਜ਼ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਿੱਤਾ ਜਾਵੇਗਾ। ਮਕਸੂਦਾਂ ਸਬਜ਼ੀ ਮੰਡੀ ਦੀ ਫਲ ਮੰਡੀ ਵਿੱਚ ਦੁਕਾਨ ਨੰਬਰ 78 ਦੇ ਬਾਹਰ ਸਟਾਲ ਲਗਾਇਆ ਗਿਆ ਹੈ। ਸਵੇਰੇ 9 ਵਜੇ ਰਿਆਇਤੀ ਦਰਾਂ ‘ਤੇ ਪਿਆਜ਼ ਵੇਚੇ ਜਾਣਗੇ। ਸੂਤਰਾਂ ਅਨੁਸਾਰ ਜਲੰਧਰ ਤੋਂ ਬਾਅਦ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਵਿੱਚ ਵੀ ਇਹ ਸਕੀਮ ਸ਼ੁਰੂ ਕੀਤੀ ਜਾ ਸਕਦੀ ਹੈ।