India
ਹੁਣ ਘਰ ਬੈਠੇ ਹੀ ਮਿਲੇਗੀ ਸਹੂਲਤ ਕਿਉ ਕਿ Aadhaar Card ‘ਚ ਮੋਬਾਈਲ ਨੰਬਰ ਅਪਡੇਟ ਕਰਵਾਉਣ ਲਈ ਨਹੀਂ ਜਾਣਾ ਪਵੇਗਾ ਆਧਾਰ ਸੈਂਟਰ

ਡਾਕ ਵਿਭਾਗ ਨੇ ਇਕ ਨਵੀਂ ਪਹਿਲ ਤਹਿਤ ਡਾਕੀਆਂ ਦੀ ਇਕ ਟੀਮ ਗਠਿਤ ਕਰਨ ਦਾ ਫ਼ੈਸਲਾ ਲਿਆ ਹੈ ਜੋ ਉੱਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ‘ਚ ਲੋਕਾਂ ਦੇ ਮੋਬਾਈਲ ਨੰਬਰ ਨੂੰ ਅਪਡੇਟ ਕਰਨਗੇ ਜਾਂ ਉਨ੍ਹਾਂ ਦੇ ਆਧਾਰ ਕਾਰਡ ਨਾਲ ਲਿੰਕ ਕਰਨਗੇ। ਇਹ ਸਹੂਲਤ ਪੂਰੇ ਸੂਬੇ ਦੇ ਸਾਰੇ ਜ਼ਿਲ੍ਹਿਆਂ ‘ਚ ਮਿਲੇਗੀ। ਪੋਸਟਮੈਨ ਲੋਕਾਂ ਦੇ ਘਰ ਜਾ ਕੇ ਇਹ ਸਹੂਲਤ ਦੇਣਗੇ। ਡਾਕ ਵਿਭਾਗ ਦੀ ਇਸ ਪਹਿਲ ਨਾਲ ਲੋਕਾਂ ਨੂੰ ਕਾਫੀ ਮਦਦ ਮਿਲੇਗੀ। ਫਿਲਹਾਲ ਉਨ੍ਹਾਂ ਨੂੰ ਆਪਣੇ ਆਧਾਰ ਨੂੰ ਅਪਡੇਟ ਕਰਵਾਉਣ ਲਈ ਬੈਂਕ ਤੇ ਆਧਾਰ ਕੁਰੈਕਸ਼ਨ ਸੈਂਟਰ ‘ਚ ਲੰਬੀ ਲਾਈਨ ‘ਚ ਲੱਗਣਾ ਪੈਂਦਾ ਹੈ। ਇੰਡੀਆ ਪੋਸਟ ਪੇਮੈਂਟਸ ਬੈਂਕ ਨੇ ਪ੍ਰਯਾਗਰਾਜ ਡਵੀਜ਼ਨ ਦੀਆਂ ਸਾਰੀਆਂ ਬ੍ਰਾਂਚਾਂ ਦੇ ਡਾਕਘਰਾਂ ‘ਚ ਇਹ ਸਹੂਲਤ ਸ਼ੁਰੂ ਕਰ ਦਿੱਤੀ ਹੈ। ਡਾਕ ਵਿਭਾਗ ਦੇ ਇਸ ਫ਼ੈਸਲੇ ਨਾਲ ਲੋਕਾਂ ਨੂੰ ਸਹੂਲਤ ਮਿਲੇਗੀ ਜਿਨ੍ਹਾਂ ਨੂੰ ਪਹਿਲਾਂ ਬੈਂਕ ਤੇ ਆਧਾਰ ਸੈਂਟਰ ਜਾ ਕੇ ਲਾਈਨਾਂ ‘ਚ ਲੱਗਣਾ ਪੈਂਦਾ ਸੀ।
India Post Payments Bank ਨੇ ਇਸ ਮਹੀਨੇ ਤੋਂ ਭਾਰਤੀ ਡਾਕ ਦੀ ਇਲਾਹਾਬਾਦ ਡਵੀਜ਼ਨ ਦੇ ਸਾਰੇ ਡਾਕਘਰਾਂ ‘ਚ ਇਹ ਸਹੂਲਤ ਸ਼ੁਰੂ ਕਰ ਦਿੱਤੀ ਹੈ। ਸੀਨੀਅਰ ਸੁਪਰਡੈਂਟ ਆਫ ਪੋਸਟ ਸੰਜੇ ਡੀ ਅਖਾੜੇ ਨੇ ਦੱਸਿਆ ਕਿ ਪ੍ਰਯਾਗਰਾਜ ਤੇ ਕੌਸ਼ਾਂਬੀ ਜ਼ਿਲ੍ਹਿਆਂ ‘ਚ IPPB ਬ੍ਰਾਂਚ ਤੇ 350 ਤੋਂ ਵੱਧ ਗ੍ਰਾਮੀਣ ਡਾਕ ਸੇਵਕਾਂ ਜ਼ਰੀਏ ਮੋਬਾਈਲ ਅਪਡੇਸ਼ਨ ਸੇਵਾ ਦਿੱਤੀ ਜਾਵੇਗੀ।