National
ਹੁਣ ਸੜਕ ਦੇ ਕੰਢੇ ‘ਤੇ ਗੱਡੀ ਖੜ੍ਹੀ ਕਰਨ ‘ਤੇ ਦੇਣੀ ਪਵੇਗੀ ਮੋਟੀ ਫੀਸ !
ਹੁਣ ਸੜਕਾਂ ਦੇ ਕਿਨਾਰੇ ਗੱਡੀ ਪਾਰਕ ਕਰਨ ‘ਤੇ ਫ਼ੀਸ ਦੇਣੀ ਲਾਜ਼ਮੀ ਹੋਵੇਗੀ, ਕਿਉਂਕਿ ਗੱਡੀ ਪਾਰਕਿੰਗ ਦੀ ਵਿਵਸਥਾ ਨੂੰ ਕੰਟਰੋਲ ਕਰਨਾ ਅਤੇ ਨਾਜਾਇਜ਼ ਪਾਰਕਿੰਗ ਨੂੰ ਰੋਕਣ ਲਈ ਨਵੀਂ ਨੀਤੀ ਲਿਆਂਦੀ ਗਈ ਹੈ। ਇਹ ਨੀਤੀ ਖ਼ਾਸ ਤੌਰ ‘ਤੇ ਰਾਤ ਦੇ ਸਮੇਂ ਦੀ ਪਾਰਕਿੰਗ ‘ਤੇ ਧਿਆਨ ਦੇਵੇਗੀ। ਇਸ ਨੀਤੀ ਤਹਿਤ ਜੇਕਰ ਕੋਈ ਵਿਅਕਤੀ ਨਗਰ ਨਿਗਮ ਦੇ ਅਧਿਕਾਰ ਖੇਤਰ ਵਿਚ ਆਉਣ ਵਾਲੀਆਂ ਜਨਤਕ ਥਾਵਾਂ ‘ਤੇ ਰਾਤ ਵੇਲੇ ਆਪਣੀ ਕਾਰ ਪਾਰਕ ਕਰਦਾ ਹੈ, ਉਸ ਨੂੰ ਆਪਣੀ ਜੇਬ ਢਿੱਲੀ ਹੀ ਨਹੀਂ ਸਗੋਂ ਮੋਟੀ ਫੀਸ ਭਰਨੀ ਪਵੇਗੀ।
ਉੱਤਰ ਪ੍ਰਦੇਸ਼ ‘ਚ ਲਾਗੂ ਹੋਈ ਨੀਤੀ-
ਦਰਅਸਲ ਉੱਤਰ ਪ੍ਰਦੇਸ਼ ਦੇ ਵਿੱਚ ਸ਼ਹਿਰੀ ਵਿਕਾਸ ਵਿਭਾਗ ਨੇ ਇਸ ਨਵੀਂ ਪਾਰਕਿੰਗ ਨੀਤੀ ਦੀ ਤਿਆਰੀ ਮੁਕੰਮਲ ਕਰ ਲਈ ਹੈ, ਜਿੱਥੇ ਹੁਣ ਨਗਰ ਨਿਗਮ ਦੇ ਅਧਿਕਾਰ ਖੇਤਰ ਵਿਚ ਆਉਣ ਵਾਲੀਆਂ ਜਨਤਕ ਥਾਵਾਂ ‘ਤੇ ਰਾਤ ਵੇਲੇ ਆਪਣੀ ਕਾਰ ਪਾਰਕ ਕਰਨ ‘ਤੇ ਹੇਠ ਲਿਖੇ ਮੁਤਾਬਕ ਇੰਨੀ ਫ਼ੀਸ ਅਦਾ ਕਰਨੀ ਪਵੇਗੀ।
ਰੋਜ਼ਾਨਾ ਰਾਤ: 100 ਰੁਪਏ,
ਇੱਕ ਹਫ਼ਤੇ ਲਈ: 300 ਰੁਪਏ,
ਇੱਕ ਮਹੀਨੇ ਲਈ: 1000 ਰੁਪਏ,
ਇੱਕ ਸਾਲ ਲਈ: 10,000 ਰੁਪਏ
ਬਿਨਾਂ ਪਰਮਿਟ ਤੋਂ 3 ਗੁਣਾ ਵੱਧ ਫ਼ੀਸ ਵਸੂਲੀ ਜਾਵੇਗੀ-
ਜੇਕਰ ਕੋਈ ਬਿਨਾਂ ਪਰਮਿਟ ਦੇ ਗੱਡੀ ਪਾਰਕ ਕਰਦਾ ਹੈ ਤਾਂ ਉਸ ਤੋਂ ਤਿੰਨ ਗੁਣਾ ਵੱਧ ਫ਼ੀਸ ਵਸੂਲੀ ਜਾਵੇਗੀ। ਉਦਾਹਰਣ ਵਜੋਂ, ਜੇਕਰ ਕੋਈ ਵਿਅਕਤੀ ਬਿਨਾਂ ਇਜਾਜ਼ਤ ਕਾਰ ਪਾਰਕ ਕਰਦਾ ਹੈ, ਤਾਂ ਉਸ ਨੂੰ ਪ੍ਰਤੀ ਰਾਤ 300 ਰੁਪਏ ਦੇਣੇ ਪੈਣਗੇ।
ਮੰਤਰੀ ਮੰਡਲ ਤੋਂ ਨਵੀਂ ਨੀਤੀ ਨੂੰ ਮਿਲੀ ਮਨਜ਼ੂਰੀ
ਇਹ ਕਦਮ ਨਾਜਾਇਜ਼ ਪਾਰਕਿੰਗ ਨੂੰ ਰੋਕਣ ਲਈ ਚੁੱਕਿਆ ਜਾ ਰਿਹਾ ਹੈ। ਇਸ ਪ੍ਰਸਤਾਵ ਬਾਰੇ ਸ਼ਹਿਰੀ ਵਿਕਾਸ ਵਿਭਾਗ ਨੇ ਸਬੰਧਤ ਧਿਰਾਂ ਤੋਂ ਸੁਝਾਅ ਅਤੇ ਇਤਰਾਜ਼ ਮੰਗੇ ਹਨ। ਇਹ ਪ੍ਰਕਿਰਿਆ ਯਕੀਨੀ ਬਣਾਏਗੀ ਕਿ ਨੀਤੀ ਨੂੰ ਵਿਆਪਕ ਸਮਰਥਨ ਪ੍ਰਾਪਤ ਹੈ ਅਤੇ ਇਹ ਕਿ ਸਾਰੇ ਸਬੰਧਤ ਹਿੱਸੇਦਾਰਾਂ ਦੀਆਂ ਚਿੰਤਾਵਾਂ ਨੂੰ ਹੱਲ ਕੀਤਾ ਗਿਆ ਹੈ। ਮੰਤਰੀ ਮੰਡਲ ਤੋਂ ਮਨਜ਼ੂਰੀ ਮਿਲਦੇ ਹੀ ਨਗਰ ਨਿਗਮ ਵਿੱਚ ਨਵੀਂ ਪਾਰਕਿੰਗ ਨੀਤੀ ਲਾਗੂ ਕਰ ਦਿੱਤੀ ਜਾਵੇਗੀ।
ਨਜਾਇਜ਼ ਕਬਜ਼ੇ ਰੋਕਣ ਲਈ ਚੁੱਕਿਆ ਗਿਆ ਕਦਮ –
ਇੱਥੇ ਦੱਸਿਆ ਜਾ ਰਿਹਾ ਹੈ ਕਿ ਸੂਬੇ ਵਿੱਚ ਸਪੱਸ਼ਟ ਨੀਤੀ ਨਾ ਹੋਣ ਕਾਰਨ ਪਾਰਕਿੰਗ ਦੇ ਟੈਂਡਰ ਮਨਮਾਨੇ ਢੰਗ ਨਾਲ ਉਠਾਏ ਜਾਂਦੇ ਰਹੇ ਹਨ, ਜਿਸ ਕਾਰਨ ਸ਼ਹਿਰਾਂ ਵਿੱਚ ਨਾਜਾਇਜ਼ ਪਾਰਕਿੰਗਾਂ ਕਬਜ਼ਾ ਹੋਇਆ ਪਿਆ ਹੈ। ਸੀਐਮ ਯੋਗੀ ਆਦਿਤਿਆਨਾਥ ਨੇ ਹਾਲ ਹੀ ਵਿੱਚ ਸ਼ਹਿਰੀ ਵਿਕਾਸ ਵਿਭਾਗ ਨੂੰ ਯੋਜਨਾਬੱਧ ਪਾਰਕਿੰਗ ਲਈ ਇੱਕ ਨੀਤੀ ਲਿਆਉਣ ਦੇ ਨਿਰਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ ਹੁਣ ਸ਼ਹਿਰ ਦੇ ਵਿਕਾਸ ਲਈ ਨਵੀਂ ਪਾਰਕਿੰਗ ਨੀਤੀ ਆ ਰਹੀ ਹੈ।