Punjab
ਐਨ ਆਰ ਆਈ ਲਾੜੇ ਦੀ ਘਰਵਾਲੀ ਨੇ ਸੋਹਰਾ ਪਰਿਵਾਰ ਤੇ ਘਰੋਂ ਬਾਹਰ ਕੱਢਣ ਦੇ ਲਾਏ ਦੋਸ਼,,,,, ਕੁੜੀ ਨੇ ਆਪਣੇ ਮਾਤਾ-ਪਿਤਾ ਨਾਲ ਸੌਹਰੇ ਘਰ ਅੱਗੇ ਲਾਇਆ ਧਰਨਾ
ਗੁਰਦਾਸਪੁਰ: ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਪਿੰਡ ਸੋਹਲ ਵਿਖੇ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਇਕ ਐੱਨ ਆਰ ਆਈ ਲਾੜੇ ਦੀ ਘਰਵਾਲੀ ਗੁਰਪ੍ਰੀਤ ਕੌਰ ਨੇ ਆਪਣੇ ਸੋਹਰੇ ਘਰ ਮੂਹਰੇ ਧਰਨਾ ਲਾ ਦਿੱਤਾ ਅਤੇ ਸੋਹਰੇ ਪਰਿਵਾਰ ਵਲੋ ਘਰੋ ਬਾਹਰ ਕੱਢਣ ਦੇ ਦੋਸ਼ ਲਾਏ, ਜਿਸਤੋਂ ਬਾਦ ਪੁਲੀਸ ਵੀ ਮੌਕੇ ਤੇ ਪੁੱਜੀ ਅਤੇ ਪੁਲੀਸ ਵਲੋ ਮਾਮਲੇ ਦੀ ਜਾਚ ਕੀਤੀ ਜਾ ਰਹੀ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਪੀੜਿਤਾਂ ਗੁਰਪਰੀਤ ਕੌਰ ਨੇ ਕਿਹਾ ਕਿ ਮੇਰਾ ਵਿਆਹ 2017 ਵਿੱਚ ਉਸਦਾ ਵਿਆਹ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਪਿੰਡ ਦੇ ਰਹਿਣ ਵਾਲੇ ਨਿਸ਼ਾਨ ਸਿੰਘ ਨਾਲ ਹੋਈ ਸੀ ਜਿਸਤੋਂ ਬਾਦ ਉਹ ਦੋਨੋਂ ਫਰਾਂਸ ਚਲੇ ਗਏ ਜਿਸਤੋਂ ਬਾਦ ਉਹਨਾਂ ਵਿਚ ਲੜਾਈ ਹੋਣੀ ਸ਼ੁਰੂ ਹੋ ਗਈ ਤੇ ਨਿਸ਼ਾਨ ਸਿੰਘ ਲੜਕੇ ਦੇ ਪਤੀ ਨੇ ਕਿਹਾ ਕਿ ਅਸੀਂ ਦੋਵੇਂ ਹੁਣ ਭਾਰਤ ਚਲਦੇ ਹਾਂ ਅਤੇ ਉਥੇ ਹੀ ਰਹਾਂਗੇ ਤੇ ਅਸੀਂ ਦੋਵੇਂ ਭਾਰਤ ਆ ਗਏ ਖ਼ੂਬ ਕਰੀਬ 12 ਦਿਨ ਹੋ ਗਏ ਹਨ ਨਿਸ਼ਾਨ ਸਿੰਘ ਨੂੰ ਘਰੋਂ ਗਏ ਹੋਏ ਜਿਸ ਦਾ ਕੋਈ ਅਤਾ ਪਤਾ ਨਹੀਂ ਹੈ ਅਤੇ ਮੇਰੇ ਸਹੁਰੇ ਵੱਲੋਂ ਵੀ ਮੇਰੇ ਨਾਲ ਚੰਗਾ ਵਿਹਾਰ ਨਹੀਂ ਕੀਤਾ ਜਾਂਦਾ ਅੱਜ ਮੇਰੇ ਸੋਹਰੇ ਵੱਲੋ ਮੈਂ ਘਰੋਂ ਬਾਹਰ ਗਈ ਹੋਈ ਸੀ ਤੇ ਮਗਰੋਂ ਤਾਂ ਲਗਾ ਦਿੱਤਾ ਗਿਆ ਅਤੇ ਬਾਹਰ ਚਲੇ ਗਏ ਜਦੋਂ ਅਸੀਂ ਉਹਨਾਂ ਨੂੰ ਬੁਲਾਨ ਪਿੰਡ ਦੀ ਗਰਾਊਂਡ ਵਿੱਚ ਗਏ ਤੇ ਉਹਨਾ ਨੇ ਕਿਹਾ ਕਿ ਮੈ ਆ ਗਿਆ ਅਸੀਂ ਕਰੀਬ ਚਾਰ ਪੰਜ ਘੰਟੇ ਤੋਂ ਘਰ ਦੇ ਬਾਹਰ ਖੜ੍ਹੇ ਹਾਂ ਮੇਰੇ ਸਹੁਰੇ ਨੂੰ ਫੋਨ ਕਰਨ ਤੋਂ ਬਾਅਦ ਵੀ ਉਹਨਾਂ ਨੇ ਨਾ ਤਾਂ ਫੋਨ ਚੁੱਕਿਆ ਅਤੇ ਨਾ ਹੀ ਬੂਹਾ ਖੋਲਣ ਆਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਚਾਇਤ ਮੈਂਬਰ ਕੁਲਵੰਤ ਸਿੰਘ ਨੇ ਕਿਹਾ ਕਿ ਗੁਰਪ੍ਰੀਤ ਕੌਰ ਅਤੇ ਨਿਸ਼ਾਨ ਸਿੰਘ ਦੋਨੋਂ ਪਤੀ-ਪਤਨੀ ਹਨ ਅਤੇ ਇਹਨਾਂ ਦਾ ਪਹਿਲਾ ਵੀ ਝਗੜਾ ਹੁੰਦਾ ਰਿਹਾ ਹੈ ਜੋ ਕਿ ਪੰਚਾਇਤ ਵੱਲੋਂ ਸੁਝਾਅ ਦਿੱਤਾ ਜਾਂਦਾ ਸੀ ਔਖਾ ਹੈ ਜਿਸ ਤੋਂ ਬਾਅਦ ਇਹ ਦੋਨੋਂ ਵਿਦੇਸ਼ ਚਲੇ ਗਏ ਸਨ ਹੁਣ ਇਹ ਫਿਰ ਭਾਰਤ ਆਏ ਅਤੇ ਅੱਜ ਸਾਨੂੰ ਪਤਾ ਲੱਗਿਆ ਕਿ ਗੁਰਪ੍ਰੀਤ ਕੌਰ ਘਰ ਦਾ ਸਮਾਨ ਲੈਣ ਲਈ ਬਾਹਰ ਗਈ ਸੀ ਜਿਸ ਮਗਰੋਂ ਉਸ ਦੇ ਸਹੁਰੇ ਨੇ ਘਰ ਨੂੰ ਤਾਲਾ ਲਗਾਇਆ ਅਤੇ ਬਾਹਰ ਚਲਾ ਗਿਆ ਪਰ ਇਹਨਾ ਆਖਰੀ ਤਿੰਨ ਚਾਰ ਘੰਟੇ ਹੋ ਗਿਆ ਹੈ ਇਹ ਘਰ ਦੇ ਬਾਹਰ ਖੜ੍ਹੇ ਹਨ ਇਹਨਾਂ ਵੱਲੋਂ ਉਨ੍ਹਾਂ ਦੀ ਸ਼ਿਕਾਇਤ ਵੀ ਕੀਤੀ ਗਈ ਹੈ ।