Punjab
ਐਨਅਰਈ ਸੰਸਥਾ ਪੰਜਾਬੀ ਯੂਥ ਮੰਚ ਨੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਨੂੰ ਧੋਖਾ ਦੇਣ ਦੇ ਲਾਏ ਆਰੋਪ

ਬਟਾਲਾ: ਬਟਾਲਾ ਵਿਖੇ ਪ੍ਰੈਸ ਕਾੰਫ਼੍ਰੇੰਸ ਕਰ ਐਨਅਰਈ ਸੰਸਥਾ ਪੰਜਾਬੀ ਯੂਥ ਮੰਚ ਨੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਆਰੋਪ ਲਗਾਏ ਅਤੇ ਐਨਆਰਈ ਕਰਨਬੀਰ ਸਿੰਘ ਸੇਖੋਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ 5 ਸਾਲ ਪਹਿਲਾ ਵਿਦੇਸ਼ਾਂ ਚ ਬੈਠੇ ਪੰਜਾਬੀ ਪਰਿਵਾਰਾਂ ਕੋਲੋਂ ਲੱਖਾਂ ਡਾਲਰ ਇਕੱਠੇ ਕੀਤੇ ਅਤੇ ਇਹੀ ਹੀ ਨਹੀਂ ਬਲਕਿ ਪੰਜਾਬ ਦੇ ਲੋਕਾਂ ਨੂੰ ਵੀ ਵੱਡਾ ਧੋਖਾ ਦਿਤਾ ਸੀ ਅਤੇ ਹੁਣ ਫਿਰ ਪੰਜਾਬੀਆਂ ਨੂੰ ਧੋਖਾ ਦੇ ਰਹੇ ਹਨ ਉਥੇ ਹੀ ਉਹਨਾਂ ਕਿਹਾ ਕਿ ਜੋ ਦਿਲੀ ਚ ਹਾਲਾਤ ਹੁਣ ਹਨ ਜੇਕਰ ਆਪ ਚੋਣ ਮੈਦਾਨ ਚ ਦਿਲੀ ਚ ਉਤਰੇ ਤਾ ਬੁਰੀ ਤਰ੍ਹਾਂ ਹਾਰ ਦਾ ਸਾਮਣਾ ਕਰੇਗੀ ਅਤੇ ਪੰਜਾਬ ਦੇ ਲੋਕਾਂ ਨੂੰ ਗ਼ਲਤ ਦਿਲੀ ਮਾਡਲ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਆਰੋਪ ਜੜੇ ਕਿ ਦੇਸ਼ ਦੇ ਕਾਨੂੰਨ ਮੁਤਾਬਿਕ ਵਿਦੇਸ਼ੀ ਪੈਸੇ ਇਕ ਰਾਜਨੀਤਿਕ ਪਾਰਟੀ ਇਕਠੀ ਨਹੀਂ ਕਰ ਸਕਦੀ ਜਦਕਿ ਇਸ ਦੇ ਸਬੂਤ ਹਨ ਕਿ ਆਪ ਨੂੰ ਲੱਖਾਂ ਡਾਲਰ ਦੀ ਫੰਡਿੰਗ ਵਿਦੇਸ਼ਾ ਤੋਂ ਆਈ ਹੈ ਲੇਕਿਨ ਇਸ ਤੇ ਕੇਂਦਰ ਸਰਕਾਰ ਅਤੇ ਈਡੀ ਵੀ ਜਾਂਚ ਨਹੀਂ ਕਰ ਰਹੀ ਅਤੇ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਵੇ ਅਤੇ ਸੱਚ ਪੰਜਾਬ ਅਤੇ ਦੇਸ਼ ਦੇ ਸਾਮਣੇ ਹੋਵੇ |