Punjab
ਜਲੰਧਰ ‘ਚ ਚੌਥੀ ਮੰਜ਼ਿਲ ਤੋਂ ਹੇਠਾਂ ਸੁੱਟਿਆ NRI

20 ਨਵੰਬਰ 2023: ਜਲੰਧਰ ਦੇ ਪਠਾਨਕੋਟ ਬਾਈਪਾਸ ਚੌਕ ਨੇੜੇ ਬੀਡੀਏ ਕਲੋਨੀ (ਫਲੈਟ) ਵਿੱਚ ਐਤਵਾਰ ਰਾਤ ਨੂੰ ਕੁਝ ਨੌਜਵਾਨਾਂ ਨੇ ਯੂਕੇ ਤੋਂ ਆਏ ਇੱਕ ਐਨਆਰਆਈ ਨੂੰ ਚੌਥੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਵਜੋਂ ਹੋਈ ਹੈ।ਜਾਣਕਾਰੀ ਮੁਤਾਬਕ ਮ੍ਰਿਤਕ ਇਕ ਐਨਆਰਆਈ ਫਲੈਟ ਦੀ ਤੀਜੀ ਮੰਜ਼ਿਲ ‘ਤੇ ਰਹਿੰਦਾ ਸੀ। ਤੇ ਓਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਖੁਦ ਹੀ ਉਸਨੂੰ ਹਸਪਤਾਲ ਲੈ ਗਿਆ|ਜਦੋਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤਾਂ ਉਹ ਲਾਸ਼ ਨੂੰ ਛੱਡ ਕੇ ਭੱਜ ਗਏ|